RULES OF DISCIPLINE
ਅਨੁਸ਼ਾਸਨ 1. ਕਾਲਜ ਵਿੱਚ ਇੱਕ ਰਜਿਸਟਰ ਹੋਵੇਗਾ ਜਿਸ ਵਿੱਚ ਵਿਦਿਆਰਥੀ ਦੀਆਂ ਸਰਗਰਮੀਆਂ ਅਤੇ ਆਚਰਣ ਸਬੰਧੀ ਇੰਦਰਾਜ ਕੀਤੇ ਜਾਣਗੇ । ਕਿਸ ਦੇ ਆਧਾਰ ਤੇ ਹੀ ਕਰੈਕਟਰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। 2. ਕਾਲਜ ਵਿੱਚ ਅਣਚਾਹੇ ਬਾਹਰਲੇ ਅਨਸਰਾਂ ਜਾਂ ਦੋਸਤਾਂ ਮਿੱਤਰਾਂ ਨੂੰ ਲਿਆਉਣ ਦੀ ਮੁਕੰਮਲ ਮਨਾਹੀ ਹੈ । ਜੇ ਕੋਈ ਰਿਸ਼ਤੇਦਾਰ ਮਿਲਣਾ ਚਾਹੇ ਤਾਂ ਸਿੱਧਾ ਕਲਾਸ ਵਿੱਚ ਜਾਣ ਦੀ ਥਾਂ ਪਹਿਲਾਂ ਦਫਤਰ ਵਿੱਚ ਆ ਕੇ ਆਗਿਆ ਲਵੇਗਾ । 3. ਅਨੁਸ਼ਾਸਨਹੀਨਤਾ ਦੀ ਸੂਰਤ ਵਿੱਚ ਵਿਦਿਆਰਥੀ ਨੂੰ ਕਾਲਜ ਵਿੱਚੋਂ ਕੱਢਿਆ ਜਾ ਸਕਦਾ ਹੈ। 4. ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕਾਲਜ ਵਿੱਚ ਸਹੀ ਢੰਗ ਨਾਲ ਵਸਤਰ ਪਹਿਨਣ । 5. ਕਾਲਜ ਕੈਂਪਸ/ਕਾਲਜ ਰੂਮ ਵਿੱਚ ਵਿਦਿਆਰਥੀ ਆਪਣੇ ਮੋਬਾਇਲ ਸੈਟ ਸਾਇਲੈਂਟ ਮੋਡ ਤੇ ਰੱਖਣਗੇ । ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੋਬਾਇਲ ਸੈਟ ਜਬਤ ਕੀਤਾ ਜਾ ਸਕਦਾ ਹੈ। 6. ਵਿਦਿਆਰਥੀਆਂ ਲਈ ਕਾਲਜ ਵਿੱਚ ਕਾਰ ਪਾਰਕਿੰਗ ਦੀ ਸੁਵਿਧਾ ਨਹੀਂ ਹੈ ਇਸ ਕਰਕੇ ਕਾਲਜ ਵਿੱਚ ਕਾਰ ਨਾ ਲਿਆਂਦੀ ਜਾਵੇ।
ਜ਼ਰੂਰੀ ਸੂਚਨਾਵਾਂ 1. ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਪਾਸੋਂ ਕਾਲਜ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਆਸ ਕੀਤੀ ਜਾਂਦੀ ਹੈ ਅਨੁਸ਼ਾਸਨ ਵਿਰੋਧੀ ਕੰਮ ਵਿੱਚ ਪੈਣ ਵਾਲੇ ਵਿਦਿਆਰਥੀ ਪ੍ਰਤੀ ਲੋੜੀਂਦਾ ਸਖਤ ਵਤੀਰਾ ਅਖਤਿਆਰ ਕਰਨ ਦਾ ਅੰਤਿਮ ਅਧਿਕਾਰ ਪ੍ਰਿੰਸੀਪਲ ਸਾਹਿਬ ਨੂੰ ਪ੍ਰਾਪਤ ਹੈ । 2. ਕਾਲਜ ਵਿੱਚ ਦਾਖਲੇ, ਨਾਂ ਕੱਟਵਾਉਣ, ਕਾਲਜ ਜੀਵਨ ਤੇ ਕਾਲਜ ਸੰਬੰਧੀ ਕਿਸੇ ਕੰਮ ਦੀ ਪੁੱਛ ਗਿੱਛ ਲਈ ਪੱਤਰ ਵਿਹਾਰ ਸਿੱਧਾ ਪ੍ਰਿੰਸੀਪਲ ਸਾਹਿਬ ਨਾਲ ਕੀਤਾ ਜਾਣਾ ਚਾਹੀਦਾ ਹੈ । ਵਿਦਿਆਰਥੀ ਦੇ ਮਾਪਿਆਂ ਜਾਂ ਕਿਸੇ ਸਰਪ੍ਰਸਤਾਂ ਵਲੋਂ ਆਏ ਚੰਗੇ ਸੁਝਾਵਾਂ ਦਾ ਸਤਿਕਾਰ ਕੀਤਾ ਜਾਂਦਾ ਹੈ । 3. ਪਿ੍ਰੰਸੀਪਲ ਸਾਹਿਬ ਦੀ ਅਗੇਤੀ ਆਗਿਆ ਪ੍ਰਾਪਤ ਕੀਤਾ ਬਿਨਾਂ ਕਾਲਜ ਵਿੱਚ ਕੋਈ ਮੀਟਿੰਗ ਨਹੀਂ ਕੀਤੀ ਜਾ ਸਕਦੀ । 4. ਸਾਇਕਲ, ਸਕੂਟਰ ਤੇ ਮੋਟਰ ਸਾਈਕਲ ਨਿਸ਼ਚਿਤ ਕੀਤੀਆਂ ਥਾਵਾਂ ਉੱਤੇ ਹੀ ਖੜੀਆਂ ਕੀਤੀਆ ਜਾਣ । 5. ਪ੍ਰਾਸਪੈਕਟ ਵਿੱਚ ਦਿੱਤੇ ਨਿਯਮਾਂ/ਸ਼ਰਤਾਂ ਅਤੇ ਹੋਰ ਜਾਣਕਾਰੀ ਵਿੱਚ ਕੋਈ ਵੀ ਤਬਦੀਲੀ ਬਿਨ੍ਹਾਂ ਕਿਸੇ ਅਗੇਤੀ ਸੂਚਨਾ ਦੇ ਪ੍ਰਿੰਸੀਪਲ ਵਲੋਂ ਕੀਤੀ ਜਾ ਸਕਦੀ ਹੈ ਅਤੇ ਇਹ ਸਮੂਹ ਸੰਬੰਧਿਤ ਤੇ ਲਾਗੂ ਹੋਵੇਗੀ । 6. ਕਾਲਜ-ਕੈਂਪਸ ਵਿੱਚ ਸਿਗਰਿਟ, ਤੰਬਾਕੂ ਜਾਂ ਸ਼ਰਾਬ ਪੀਣ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰਨ ਅਤੇ ਨਸ਼ੇ ਦੀ ਹਾਲਤ ਵਿੱਚ ਕਾਲਜ ਆਉਣ ਦੀ ਸਖਤ ਮਨਾਹੀ ਹੈ । 7. ਕਾਲਜ-ਕੈਂਪਸ ਨੂੰ ਸਾਫ ਰੱਖਣਾ ਹਰ ਵਿਦਿਆਰਥੀ ਦਾ ਫ਼ਰਜ਼ ਹੈ।
DISCLAIMER Although every effort has been made to provide reliable and accurate information, the Department of Higher Education (Punjab) or the Prospectus Committee does not warrant or assume any legal liability or responsibility for any error at any stage of printing and compilation.
Various contents in the prospectus are subject to change by the Punjabi University or Govt. of Punjab from time to time.