ਵਿਦਿਆਰਥੀਆਂ ਨੂੰ ਉਤਸ਼ਾਹ ਅਤੇ ਸਨਮਾਨ ਕਾਲਜ ਵਿੱਚ ਵਿਦਿਆਰਥੀਆਂ ਨੂੰ ਵਿਦਿਅਕ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿੱਚ ਸਰਵ-ਉੱਤਮ ਉਪਲਬਧੀ ਲਈ ਯੂਨੀਵਰਸਿਟੀ ਅਤੇ ਕਾਲਜ ਨਿਯਮਾਂ ਅਨੁਸਾਰ ਸਰਵ-ਉੱਚ ਸਨਮਾਨ ਰੋਲ ਆਫ ਆਨਰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵਿਦਿਅਕ, ਖੇਡਾਂ, ਸਭਿਆਚਾਰਕ ਗਤੀਵਿਧਿਆਂ ਅਤੇ ਐਨ.ਸੀ.ਸੀ. ਵਿੱਚ ਪ੍ਰਾਪਤੀਆਂ ਲਈ ਸ਼੍ਰੇਸ਼ਟਤਾਵਾਂ ਅਨੁਸਾਰ ਕਾਲਜ ਕਲਰ ਅਤੇ ਮੈਰਿਟ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ ।
ਅਕਾਦਮਿਕ ਇਨਾਮ ਦੇ ਲਈ ਸ਼ਰਤਾਂ
1. ਬੀ.ਏ.-I ਅਤੇ II ਬੀ.ਐਸ.ਸੀ., ਬੀ.ਕਾਮ., ਐਮ.ਏ., ਬੀ.ਸੀ.ਏ. ਅਤੇ ਪੀਜੀਡੀਸੀਏ (ਸਮੈਸਟਰ ਪ੍ਰਣਾਲੀ) ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਆਧਾਰ ਤੇ ਸਮੈਸਟਰ ਵਾਇਜ਼ ਇਨਾਮ ਦਿੱਤਾ ਜਾਵੇਗਾ । 2. ਜੇ ਕਿਸੇ ਵਿਦਿਆਰਥੀ ਦਾ ਕਿਸੇ ਵਿਸ਼ੇ ਵਿੱਚ ਇਨਾਮ ਬਣਦਾ ਹੈ ਤਾਂ ਇਨਾਮ ਲੈਣ ਲਈ ਵਿਦਿਆਰਥੀ ਦਾ ਸਾਰੇ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ ਅਤੇ ਸੰਬੰਧਤ ਵਿਸ਼ੇ/ਕੁਲ ਅੰਕਾਂ ਵਿੱਚੋਂ 60% ਅੰਕ ਹੋਣੇ ਲਾਜ਼ਮੀ ਹਨ । 4. ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੇ ਆਧਾਰ ਤੇ ਬੀ.ਏ.-III ਵਿੱਚ ਕਾਲਜ ਪੱਧਰ ਤੇ ਫਸਟ ਅਤੇ ਸੈਕਿੰਡ ਆਉਣ ਵਾਲਿਆ ਨੂੰ ਇਨਾਮ ਦਿੱਤੇ ਜਾਣਗੇ । 5. ਜੇ ਕਿਸੇ ਜਮਾਤ ਜਾਂ ਵਿਸ਼ੇ ਵਿੱਚ ਕਿਸੇ ਵਿਦਿਆਰਥੀ ਦਾ ਪਹਿਲਾ ਇਨਾਮ ਬਣਦਾ ਹੈ, ਪਰ ਉਹ ਕਿਸੇ ਵਿਸ਼ੇ ਵਿੱਚ ਫੇਲ ਕਰਕੇ ਅਯੋਗ ਹੋ ਜਾਂਦਾ ਹੈ ਤਾਂ ਉਸ ਹਾਲਤ ਵਿੱਚ ਪਹਿਲਾ ਇਨਾਮ ਅਗਲੇ ਵਿਦਿਆਰਥੀ ਨੂੰ ਦਿੱਤਾ ਜਾਵੇਗਾ। 6. ਇਹ ਹੀ ਸ਼ਰਤ ਦੂਜੇ ਇਨਾਮ ਵਾਸਤੇ ਵੀ ਲਾਗੂ ਹੋਵੇਗੀ ।ਜੇ ਕਿਸੇ ਜਮਾਤ ਵਿੱਚ ਇੱਕ ਤੋਂ ਵੱਧ ਵਿਦਿਆਰਥੀਆਂ ਦੇ, ਜੋ ਜਮਾਤ ਚੋਂ ਪਹਿਲੇ ਜਾਂ ਦੂਜੇ ਨੰਬਰ ਤੇ ਆਉਂਦੇ ਹੋਣ, ਇਕੋ ਜਿਹੇ ਨੰਬਰ ਹੋਣ ਤਾਂ ਇਨਾਮ ਦਿੱਤਾ ਜਾਵੇਗਾ ।