ਕਾਲਜ ਪੁਸਤਕਾਲਾ ਅਤੇ ਕਾਲਜ ਮੈਗਜ਼ੀਨ

ਲਾਇਬਰੇਰੀ
ਕਾਲਜ ਵਿੱਚ ਕਿਤਾਬਾਂ ਨਾਲ ਭਰਪੂਰ ਸ਼ਾਨਦਾਰ ਲਾਇਬਰੇਰੀ ਹੈ । ਗ੍ਰੈਜੂਏਟ ਕਲਾਸਾਂ ਦੇ ਨਾਲ-ਨਾਲ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਅਲੱਗ ਵਿੰਗ ਬਣਾਇਆ ਗਇਆ ਹੈ । ਲਾਇਬਰੇਰੀ ਵਿੱਚ ਅਖਬਾਰਾਂ, ਰੀਸਾਲਿਆਂ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਜਰਨਲ ਵੀ ਉਪਲਬਧ ਹਨ । ਲਾਇਬਰੇਰੀ ਵਿੱਚ ਹੀ ਯੂ.ਜੀ.ਸੀ. ਰਿਸੋਰਸ ਨੈਟਵਰਕ ਸੈਂਟਰ ਜਿਸ ਵਿੱਚ ਇੰਟਰਨੈਟ, ਪ੍ਰਿੰਟਿੰਗ ਅਤੇ ਸਕੈਨਿੰਗ ਸੁਵਿਧਾਵਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਮ ਵਰਤੇ ਲਈ ਉਪਲਬਧ ਹੈ ।

ਸ਼ਨਾਖਤੀ ਕਾਰਡ
ਹਰ ਵਿਦਿਆਰਥੀ ਨੂੰ ਕਾਲਜ ਵਲੋਂ ਇੱਕ ਸ਼ਨਾਖਤੀ ਕਾਰਡ ਜਾਰੀ ਕੀਤਾ ਜਾਵੇਗਾ। ਇਹ ਸ਼ਨਾਖਤੀ ਕਾਰਡ ਵਿਦਿਆਰਥੀਆਂ ਨੂੰ ਹਰ ਸਮੇਂ ਆਪਣੇ ਪਾਸ ਰੱਖਣਾ ਚਾਹੀਦਾ ਹੈ । ਕਿਸੇ ਵੀ ਅਧਿਕਾਰੀ ਦੁਆਰਾ ਮੰਗੇ ਜਾਣ ਤੇ ਕਾਰਡ ਦਿਖਾਣਾ ਜਰੂਰੀ ਹੈ । ਕਾਲਜ ਵਿੱਚ ਵਿਦਿਆਰਥੀ ਕੋਲ ਸ਼ਨਾਖਤੀ ਕਾਰਡ ਦਾ ਨਾਂ ਹੋਣਾ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਮੰਨਿਆ ਜਾਵੇਗਾ । ਸ਼ਨਾਖਤੀ ਕਾਰਡ ਗੁੰਮ ਜਾਣ ਤੇ ਥਾਣੇ ਵਿੱਚ ਰਿਪੋਰਟ ਲਿਖਾਉਣ ਉਪਰੰਤ ਹੀ ਡੁਪਲੀਕੇਟ ਕਾਰਡ ਜਾਰੀ ਕੀਤਾ ਜਾਵੇਗਾ ।


Student Portal: Admissions and Fee Payments

All new and old students may login/apply to avail student centric services.