ਵਜੀਫੇ/ਸਕਾਲਰਸ਼ਿਪ

https://www.punjabscholarships.gov.in/
ਵਜ਼ੀਫ਼ਾ ਪ੍ਰਦਾਨ ਕਰਨ ਅਤੇ ਫ਼ੀਸ ਮੁਆਫ਼ ਕਰਨ ਬਾਰੇ।
1) ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਅਨੁਸੂਚਿਤ ਜਾਤੀ (ਐਸ.ਸੀ) ਨਾਲ ਸਬੰਧਿਤ ਵਿਦਿਆਰਥੀਆਂ ਲਈ ਵਜ਼ੀਫ਼ਾ
ੳ) ਆਮਦਨ ਦੀ ਹੱਦ:- ਮਾਪਿਆਂ/ਗਾਰਡੀਅਨ ਦੀ ਸਾਲਾਨਾ/ਆਮਦਨ ਸਾਰੇ ਵਸੀਲਿਆਂ ਤੋਂ ਸਮੇਤ 2.5 ਲੱਖ ਤੋਂ ਘੱਟ ਹੋਵੇ।
ਅ) ਯੋਗਤਾ:- ਵਿਦਿਆਰਥੀ 10+2 ਕਲਾਸ ਪਾਸ ਹੋਵੇ।
2)  ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ)
ਨਾਲ ਸਬੰਧਿਤ ਵਿਦਿਆਰਥੀਆਂ ਲਈ ਵਜ਼ੀਫ਼ਾ
ੳ) ਆਮਦਨ ਦੀ ਹੱਦ:- ਮਾਪਿਆਂ/ਗਾਰਡੀਅਨ ਦੀ ਸਾਲਾਨਾ/ਆਮਦਨ ਸਾਰੇ ਵਸੀਲਿਆਂ ਤੋਂ ਸਮੇਤ 1.00 ਲੱਖ ਤੋਂ ਘੱਟ ਹੋਵੇ।
ਅ) ਯੋਗਤਾ:- ਵਿਦਿਆਰਥੀ 10+2 ਕਲਾਸ ਪਾਸ ਹੋਵੇ।
3) ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਮੈਰਿਟ ਸਕਾਲਰਸ਼ਿਪ ਸਕੀਮ
ੳ) ਆਮਦਨ ਦੀ ਹੱਦ:- ਮਾਪਿਆਂ/ਗਾਰਡੀਅਨ ਦੀ ਸਾਲਾਨਾ/ਆਮਦਨ ਸਾਰੇ ਵਸੀਲਿਆਂ ਤੋਂ ਸਮੇਤ 4.5 ਲੱਖ ਤੋਂ ਘੱਟ ਹੋਵੇ।
ਅ) ਯੋਗਤਾ:- ਵਿਦਿਆਰਥੀ 10+2 ਕਲਾਸ ਵਿਚੋਂ 80 ਪ੍ਰਤੀਸ਼ਤ ਤੋਂ ਵੱਧ ਅੰਕਾਂ ਨਾਲ ਪਾਸ ਕੀਤੀ ਹੋਵੇ। ਕੇਂਦਰ/ਰਾਜ ਸਰਕਾਰ ਦੀ ਮੈਰਿਟ ਸੂਚੀ ਅਨੁਸਾਰ ਹੋਵੇ।
4) ਘੱਟ ਗਿਣਤੀ ਵਰਗ ਲਈ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਲਈ ਵਜ਼ੀਫ਼ਾ
ੳ) ਆਮਦਨ ਦੀ ਹੱਦ:- ਮਾਪਿਆਂ/ਗਾਰਡੀਅਨ ਦੀ ਸਾਲਾਨਾ/ਆਮਦਨ ਸਾਰੇ ਵਸੀਲਿਆਂ ਤੋਂ ਸਮੇਤ 2.00 ਲੱਖ ਤੋਂ ਘੱਟ ਹੋਵੇ।
ਅ) ਯੋਗਤਾ:- ਵਿਦਿਆਰਥੀ 10+2 ਕਲਾਸ ਵਿਚੋਂ ਅੰਕ 50 ਪ੍ਰਤੀਸ਼ਤ  ਤੋ ਵੱਧ ਹੋਣ।
5) ਸਰੀਰਕ ਅੰਗਹੀਣ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਲਈ ਵਜ਼ੀਫ਼ਾ
ੳ) ਆਮਦਨ ਦੀ ਹੱਦ:- ਮਾਪਿਆਂ/ਗਾਰਡੀਅਨ ਦੀ ਸਾਲਾਨਾ/ਆਮਦਨ ਸਾਰੇ ਵਸੀਲਿਆਂ ਤੋਂ ਸਮੇਤ 60 ਹਜ਼ਾਰ ਤੋਂ ਘੱਟ ਹੋਵੇ।
ਅ) ਯੋਗਤਾ:- ਵਿਦਿਆਰਥੀ 10+2 ਕਲਾਸ ਪਾਸ ਹੋਵੇ ਅਤੇ ਸਰੀਰਕ ਅੰਗਹੀਣਤਾ 40 ਪ੍ਰਤੀਸ਼ਤ ਤੋਂ ਵੱਧ ਹੋਵੇ।
6) ਵਿਮੁਕਤ ਜਾਤੀ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ
ੳ) ਆਮਦਨ ਦੀ ਹੱਦ:- ਮਾਪਿਆਂ/ਗਾਰਡੀਅਨ ਦੀ ਸਾਲਾਨਾ/ਆਮਦਨ ਸਾਰੇ ਵਸੀਲਿਆਂ ਤੋਂ ਸਮੇਤ 50 ਹਜ਼ਾਰ ਤੋਂ ਵੱਧ ਨਾ ਹੋਵੇ ਅਤੇ ਇੱਕ ਹਜ਼ਾਰ ਰੁਪਏ ਸਾਲਾਨਾ ਜ਼ਮੀਨ ਦਾ ਮਾਲੀਆ ਨਹੀਂ ਹੋਣਾ ਚਾਹੀਦਾ।
ਅ) ਯੋਗਤਾ:- ਵਿਦਿਆਰਥੀ ਪੰਜਾਬ ਰਾਜ ਵੱਲੋਂ ਪ੍ਰਮਾਣਿਤ ਵਿਮੁਕਤ ਜਾਤੀ ਨਾਲ ਸਬੰਧ ਰੱਖਦਾ ਹੋਵੇ ਅਤੇ ਪੰਜਾਬ ਰਾਜ ਦਾ ਪੱਕਾ ਵਸਨੀਕ ਹੋਵੇ।
 
ਨੋਟ:- ਐਸ.ਸੀ/ਓ.ਬੀ.ਸੀ ਵਿਦਿਆਰਥੀ ਦਾਖ਼ਲਾ ਲੈਣ ਦੇ ਸੱਤ ਦਿਨਾਂ ਦੇ ਅੰਦਰ-ਅੰਦਰ ਆਪਣਾ ਵਜ਼ੀਫ਼ਾ ਫਾਰਮ ਆਨ ਲਾਈਨ ਭਰੇਗਾ ਅਤੇ ਇਸ ਦੀ ਹਾਰਡ ਕਾਪੀ ਸਮੇਤ ਦਸਤਾਵੇਜ਼ ਕਾਲਜ ਦਫ਼ਤਰ ਵਿਚ ਫ਼ੀਸ ਕਲਰਕ/ਵਜ਼ੀਫ਼ਾ ਕਲਰਕ ਪਾਸ ਜਮ੍ਹਾ ਕਰਵਾਏਗਾ।
 
ਵਜੀਫ਼ੇ ਬਾਰੇ ਸ਼ਰਤਾਂ ਅਤੇ ਹਦਾਇਤਾਂ ਦਾ ਵੇਰਵਾ
1)       ਮਾਪਿਆਂ ਦੀ ਆਮਦਨ ਸਬੰਧੀ ਹਲਫ਼ੀਆਬਿਆਨ ਇਲਾਕੇ ਦੇ ਤਹਿਸੀਲਦਾਰ ਤੋਂ ਤਸਦੀਕ ਹੋਵੇ।
2)      ਜਾਤੀ ਸਬੰਧੀ ਪ੍ਰਮਾਣਪੱਤਰ (ਸਰਟੀਫਿਕੇਟ) ਤਹਿਸੀਲਦਾਰ/ਨਾਇਬ ਤਹਿਸੀਲਦਾਰ ਵੱਲੋਂ ਜਾਰੀ ਕੀਤਾ ਗਿਆ ਹੋਵੇ। ਅਜਿਹੇ ਪ੍ਰਮਾਣਪੱਤਰ (ਸਰਟੀਫਿਕੇਟ) ਦੀ ਸਵੈ ਤਸਦੀਕੀ/ਸਵੈ ਘੋਸ਼ਣਾ ਵਿਦਿਆਰਥੀ ਵੱਲੋਂ ਕੀਤੀ ਗਈ ਹੋਵੇ।
3)      ਸਰੀਰਕ ਅੰਗਹੀਣਤਾ ਸਬੰਧੀ ਮੈਡੀਕਲ ਸਰਟੀਫਿਕੇਟ ਜਿਹੜਾ ਕਿ ਸਿਵਲ ਸਰਜਨ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੋਵੇ ਅਤੇ ਵਿਦਿਆਰਥੀ ਵੱਲੋਂ ਇਸ ਸਰਟੀਫਿਕੇਟ ਸਬੰਧੀ ਸਵੈ


ਤਸਦੀਕੀ (ਸਵੈ ਘੋਸ਼ਣਾ) ਕੀਤੀ ਗਈ ਹੋਵੇ ।

4)      ਪੜ੍ਹਾਈ ਦੌਰਾਨ ਵਿਦਿਆਰਥੀ ਦੀ ਹਾਜ਼ਰੀ 75 ਪ੍ਰਤੀਸ਼ਤ ਤੋਂ ਘੱਟ ਨਾ ਹੋਵੇ।
5)      ਅੰਕ ਬਿਊਰਾ ਕਾਰਡ (ਡੀਟੇਲ ਮਾਰਕਸ ਕਾਰਡ) ਦੀ ਸਵੈ ਤਸਦੀਕੀ ਫੋyਟੋਕਾਪੀ ਵਿਦਿਆਰਥੀ ਵੱਲੋਂ ਦਾਖ਼ਲਾ ਫਾਰਮ ਨਾਲ ਲਗਾਈ ਜਾਵੇ।
6)      ਯੋਗ ਵਿਦਿਆਰਥੀ ਲਈ ਵਜ਼ੀਫ਼ਾ ਕੇਵਲ ਕਿਸੇ ਇੱਕ ਸਕੀਮ ਅਧੀਨ ਮਿਲਣ ਯੋਗ ਹੋਵੇਗਾ ।
7)      ਫ਼ੇਲ੍ਹ ਵਿਦਿਆਰਥੀ ਨੂੰ ਕੋਈ ਵਜ਼ੀਫ਼ਾ ਨਹੀਂ ਮਿਲੇਗਾ ।
8)      ਵਜ਼ੀਫ਼ੇ ਦੀ ਅਦਾਇਗੀ ਸਰਕਾਰ ਵੱਲੋਂ ਆਨਲਾਈਨ ਕੀਤੀ ਜਾਵੇਗੀ।ਵਜ਼ੀਫ਼ੇ ਲਈ ਯੋਗ ਵਿਦਿਆਰਥੀ ਆਪਣਾ ਬੈਂਕ ਖਾਤਾ ਨੰਬਰ ਅਤੇ ਆਈ.ਐਫ.ਐਸ.ਸੀ ਕੋਡ ਕਾਪੀ ਦਾਖ਼ਲਾ ਫਾਰਮ ਨਾਲ ਨੱਥੀ ਕਰਨ।ਵਿਦਿਆਰਥੀ ਨੂੰ ਵਜ਼ੀਫ਼ੇ ਦੀ ਅਦਾਇਗੀ, ਕਿਉਂਕਿ ਆਨਲਾਈਨ ਖਾਤਿਆਂ ਵਿੱਚ ਕੀਤੀ ਜਾਣੀ ਹੈ। ਇਸ ਲਈ ਉਨ੍ਹਾਂ ਦਾ ਬੈਂਕ ਖਾਤਾ ਚਾਲੂ ਹਾਲਤ ਵਿੱਚ ਹੋਵੇ।ਬੈਂਕ ਖਾਤੇ ਸਬੰਧੀ ਵੇਰਵਾ ਨਾ ਦੱਸਣ ਕਰ ਕੇ, ਬੈਂਕ ਖਾਤੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਗ਼ਲਤ ਸੂਚਨਾ ਦੱਸਣ ਕਰ ਕੇ, ਵਜ਼ੀਫ਼ੇ ਦੀ ਅਦਾਇਗੀ ਨਾ ਹੋਣ ਦੀ ਜ਼ਿੰਮੇਵਾਰੀ ਸੰਬੰਧਿਤ ਵਿਦਿਆਰਥੀ ਦੀ ਹੋਵੇਗੀ।
9)      ਵਜ਼ੀਫ਼ਾ ਫਾਰਮ ਆਨਲਾਈਨ ਭਰਨ ਸਮੇਂ ਵਿਦਿਆਰਥੀ ਸਿਰਫ਼ ਆਪਣਾ ਹੀ ਮੋਬਾਈਲ ਨੰਬਰ ਦੇਣਾ ਹੈ, ਕਿਸੇ ਹੋਰ ਦਾ ਨਹੀਂ।ਜੇਕਰ ਕਿਸੇ ਵਿਦਿਆਰਥੀ ਕੋਲ ਆਪਣਾ ਮੋਬਾਈਲ ਨੰਬਰ ਨਹੀਂ ਹੈ ਤਾਂ ਉਹ ਕਿਸੇ ਹੋਰ ਦਾ ਨੰਬਰ ਦੇ ਸਕਦਾ ਹੈ ਪ੍ਰੰਤੂ ਉਸ ਨੂੰ  ਦਿੱਤੇ ਗਏ ਮੋਬਾਈਲ ਨੰਬਰ ਵਾਲੇ ਦਾ ਸਹੀ ਅਤੇ ਪੂਰਾ ਪਤਾ ਦੇਣਾ ਪਵੇਗਾ ।
10)     ਦਾਖ਼ਲੇ ਵੇਲੇ ਕਾਲਜ ਵੱਲੋਂ ਫ਼ੀਸ ਮੁਆਫ਼ੀ ਸਿਰਫ਼ ਅਨੁਸੂਚਿਤ ਜਾਤੀ (ਐਸ.ਸੀ) ਨਾਲ ਸਬੰਧਿਤ ਵਿਦਿਆਰਥੀ ਨੂੰ ਤਾਂ ਹੀ ਮਿਲੇਗੀ ਜੇਕਰ ਉਹ ਵਿਦਿਆਰਥੀ ਫ਼ੀਸ ਮੁਆਫ਼ੀ ਸਕੀਮ ਅਧੀਨ ਸ਼ਰਤਾਂ ਪੂਰੀਆਂ ਕਰਦੇ ਹੋਵੇ ।
(ੳ)     ਅਨੁਸੂਚਿਤ ਜਾਤੀਆਂ (ਐਸ.ਸੀ) ਨਾਲ ਸਬੰਧਿਤ ਲੜਕੀਆਂ ਨੂੰ ਵਿਸ਼ੇਸ਼ ਗਰਾਂਟ ਬਾਰੇ:-
ਉਹ ਵਿਦਿਆਰਥਣਾਂ ਜਿਹੜੀਆਂ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਰੱਖਦੀਆਂ ਹੋਣ ਅਤੇ ਜਿਨ੍ਹਾਂ ਦੇ ਮਾਪੇ/ਗਾਰਡੀਅਨ ਪੰਜਾਬ ਰਾਜ ਦੇ ਪੱਕੇ ਵਸਨੀਕ ਹੋਣ, ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ, ਅਜਿਹੀਆਂ ਵਿਦਿਆਰਥਣਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ 60000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ।
(ਅ)    ਸਾਲ, 1984 ਦੇ ਦੰਗਾ ਪੀੜਤ ਪਰਿਵਾਰਾਂ ਦੇ ਵਿਦਿਆਰਥੀ ਨੂੰ ਵਜ਼ੀਫ਼ਾ ਦੇਣਾ ਬਾਰੇ:-
ਪੰਜਾਬ ਸਰਕਾਰ ਵੱਲੋਂ ਅਜਿਹੇ ਵਿਦਿਆਰਥੀਆਂ ਨੂੰ ਬੀ.ਏ ਭਾਗ ਪਹਿਲਾ ਤੋਂ ਐਮ.ਏ ਤੱਕ 100 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਪ੍ਰਦਾਨ ਕੀਤਾ ਜਾਂਦਾ ਹੈ, ਪਰੰਤੂ ਇਹ ਰਾਸ਼ੀ ਡੀ.ਪੀ.ਆਈ. (ਕਾਲਜਾਂ) ਤੋਂ ਪ੍ਰਾਪਤ ਕਰਨ ਉਪਰੰਤ ਹੀ ਦਿੱਤੀ ਜਾਏਗੀ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਦੰਗਾ ਪੀੜਤ ਬਾਰੇ ਲਾਲ ਕਾਰਡ ਜਾਰੀ ਕੀਤਾ ਗਿਆ ਹੋਵੇ ਅਤੇ ਅਜਿਹੇ ਪ੍ਰਮਾਣਪੱਤਰ (ਸਰਟੀਫਿਕੇਟ) ਦੀ ਸਵੈ ਘੋਸ਼ਣਾ/ਸਵੈ ਤਸਦੀਕੀ ਫੋyਟੋਕਾਪੀ ਵਿਦਿਆਰਥੀ ਵੱਲੋਂ ਦਾਖ਼ਲਾ ਫਾਰਮ ਨਾਲ ਲਗਾਈ ਜਾਵੇ।
(ੲ)     ਵਿਦਿਆਰਥੀ ਸਹਾਇਤਾ ਫ਼ੰਡ (ਵਿਦਿਆਰਥੀ ਏਡ ਫ਼ੰਡ) ਤੇ ਰੈੱਡ ਕਰਾਸ ਫ਼ੰਡ ਬਾਰੇ:-
ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਖ਼ਰੀਦਣ ਲਈ, ਕੱਪੜੇ ਖ਼ਰੀਦਣ ਅਤੇ ਫ਼ੀਸ ਦੀ ਅਦਾਇਗੀ ਲਈ ਕਾਲਜ ਵਿੱਚੋਂ ਅਸਥਾਈ ਗਰਾਂਟ ਮਿਲ ਸਕਦੀ ਹੈ। ਲੋੜਵੰਦ ਵਿਦਿਆਰਥੀਆਂ ਨੂੰ ਦੱਸੀ ਮਿਤੀ ਤਕ ਦਰਖ਼ਾਸਤ ਦੇਣੀ ਪਵੇਗੀ।ਬੱਚਿਆਂ ਨੂੰ ਓ.ਐਸ.ਏ ਬੁੱਕ ਬੈਂਕ ਵਿੱਚੋਂ ਵੀ ਵਿਦਿਆਰਥੀਆਂ ਨੂੰ ਕਿਤਾਬਾਂ ਦੇਕੇ ਮਦਦ ਕੀਤੀ ਜਾਂਦੀ ਹੈ ।
 

Current Path: /scholarships/

Sr Name Type / Status Size Last Modified
No content available here
This document was last modified on: 26-04-2020