ਕਾਲਜ ਵਿਚ ਕਲਬਾਂ/ਐਸੋਸੀਏਸ਼ਨਾਂ/ਸੈਲਾਂ ਦੀ ਜਾਣਕਾਰੀ

ਐਨ.ਸੀ.ਸੀ.
ਕਾਲਜ ਵਿੱਚ ਵਿਦਿਆਰਥੀਆਂ ਲਈ ਇੱਕ ਐਨ.ਸੀ.ਸੀ. ਯੂਨਿਟ (ਨੇਵਲ ਵਿੰਗ) ਹੈ। ਭਾਰਤੀ ਹੋਣ ਵਾਲੇ ਵਿਦਿਆਰਥੀਆਂ ਦੀ ਸਿਖਲਾਈ ਦੋ ਸਾਲ ਦੀ ਹੋਵੇਗੀ। ਐਨ.ਸੀ.ਸੀ. ਵਿੱਚ ਭਰਤੀ ਹੋਣ ਲਈ ਲੋੜੀਂਦਾ ਫਾਰਮ ਆਪਣੇ ਦਾਖਲ ਫਾਰਮ ਦੇ ਨਾਲ ਹੀ ਭਰ ਕੇ ਦੇਣਾ ਚਾਹੀਦਾ ਹੈ ।

ਐਨ.ਐਸ.ਐਸ.
ਕਾਲਜ ਵਿੱਚ ਲੜਕੇ ਅਤੇ ਲੜਕੀਆਂ ਲਈ ਐਨ.ਐਸ.ਐਸ. ਦੇ ਯੁਨਿਟ ਹਨ। ਐਨ.ਐਸ.ਐਸ. ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਕਾਲਜ ਸ਼ੂਰੁ ਹੋਣ ਤੇ ਇੰਚਾਰਜ ਸਾਹਿਬਾਨ ਨਾਲ ਸੰਪਰਕ ਕਰਨ।

ਯੂਥ ਰੈਡ ਕਰਾਸ ਯੁਨਿਟ
ਪੰਜਾਬ ਰੈਡ ਕਰਾਸ ਦੇ ਹੁਕਮਾਂ ਅਨੁਸਾਰ 'ਯੁਵਕ ਰੈਡ ਕਰਾਸ ਵਿੰਗ ਸਥਾਪਤ ਕੀਤਾ ਗਿਆ ਹੈ। ਇਸ ਯੁਨਿਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਤਿਆਰ ਕਰਨਾ ਹੈ । ਇਸ ਦੇ ਵਿਦਿਆਰਥੀ ਕੋਈ ਵੀ ਪ੍ਰਾਕਰਤਿਕ ਵਿਪੱਤੀ (ਂੳਟੁਰੳਲ ਛੳਲੳਮਟਿਇਸ) ਵਿੱਚ ਸੇਵਾ ਲਈ ਸਦਾ ਤਿਆਰ ਰਹਿੰਦੇ ਹਨ। ਕਾਲਜ ਦਾ ਹਰ ਕੋਈ ਵਿਦਿਆਰਥੀ ਇਸ ਦਾ ਮੈਂਬਰ ਬਣ ਸਕਦਾ ਹੈ। ਮੈਂਬਰਾਂ ਨੂੰ ਰੈਡ ਕਰਾਸ ਦੀ ਤਰਫ਼ ਤੇ ਵਿਸ਼ੇਸ਼ 'ਫਸਟ ਏਡ ਟ੍ਰੇਨਿੰਗ' ਦੇਣ ਦੀ ਵਿਵਸਥਾ ਹੈ ।

ਕਰਿਅਰ ਗਾਈਡੈਂਸ ਅਤੇ ਪਲੇਸਮੈਂਟ ਸੈਲ
ਕਾਲਜ ਵਿੱਚ ਸਥਾਪਤ ਕਰਿਅਰ ਗਾਈਡੈਂਸ ਅਤੇ ਕਾਉਸਿਲਿੰਗ ਸੈਲ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਅਤੇ ਢੁੱਕਵੇ ਕਿੱਤੇ ਚੁਣਨ ਵਿੱਚ ਸਹਾਇਤ ਕਰਦਾ ਹੈ। ਇੱਛੁਕ ਵਿਦਿਆਰਥੀ ਇਸ ਸੈਲ ਤੋਂ ਲਾਭ ਉਠਾ ਸਕਦੇ ਹਨ ।

ਸਟਾਫ਼ ਅਤੇ ਵਿਦਿਆਰਥੀਆਂ ਲਈ ਬਰੋਡਬੈਂਡ ਇੰਟਰਨੈਟ ਸੁਵਿਧਾ
ਕਾਲਜ ਦੇ ਯੂ.ਜੀ.ਸੀ., ਐਨ.ਆਰ.ਸੀ., (ਲਾਇਬ੍ਰੇਰੀ) ਅਤੇ ਕੰਪਿਊਟਰ ਸੈਂਟਰ ਵਿੱਖੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਇੰਟਰਨੈਟ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸੁਵਿਧਾ ਨਾਲ ਵਿਦਿਆਰਥੀ ਆਪਣੇ ਵਿੱਦਿਅਕ ਅਤੇ ਆਮ ਗਿਆਨ ਵਿੱਚ ਵਾਧਾ ਕਰ ਸਕਦੇ ਹਨ ।

ਈਕੋ ਕਲੱਬ
ਈਕੋ ਕਲੱਬ, ਕਾਲਜ ਵਿੱਚ  ਨਯਾ  ਪੌਦੇ ਲਗਾਉਣ ਦੀਆਂ ਮੁਹਿੰਮਾਂ ਚਲਾ ਕੇ ਆਲੇ ਦੁਆਲੇ ਨੂੰ ਹਰਿਆ ਭਰਿਆ ਅਤੇ ਸਾਫ਼ ਰੱਖਣ ਦੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ, ਅਤੇ ਰੀਸਾਈਕਲ, ਰੀਡਿਊਸ ਅਤੇ ਰੀਯੂਜ਼ ਰਾਹੀਂ ਕੂੜੇ ਨੂੰ ਘੱਟ ਤੋਂ ਘੱਟ ਕਰਨਾ ਹੈ। ਇਹ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ,ਘੱਟ ਕੂੜਾ-ਕਰਕਟ ਪੈਦਾ ਕਰਨ ਅਤੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਦਾ ਹੈ।  ਇਹ ਕਲੱਬ ਆਪਣੇ ਪੱਧਰ 'ਤੇ ਵੱਖ-ਵੱਖ ਰੁੱਖ ਲਗਾਉਣ ਦੇ ਨਾਲ-ਨਾਲ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਜਨ ਰੈਲੀ ਵਰਗੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਜਾਗਰੂਕਤਾ ਮੁਹਿੰਮ ਚਲਾ ਕੇ ਇਸ ਦੇ ਕੁਸ਼ਲ ਕੰਮ ਕਰਨ ਲਈ ਧਰਤੀ ਮਾਂ ਦੇ ਹਰੇਕ ਹਿੱਸੇ ਦੀ ਮੁੜ ਕਲਪਨਾ, ਮੁੜ ਨਿਰਮਾਣ ਅਤੇ ਬਹਾਲ ਕਰਨ ਲਈ ਸਮੂਚੇ ਤੋਰ ਤੇ ਸਮਰਪਿਤ ਹੈ।
This document was last modified on: 02-05-2022