ਦਾਖਲੇ ਸੰਬੰਧੀ ਜਰੂਰੀ ਹਦਾਇਤਾਂ

ਦਾਖਲਾ ਫਾਰਮ ਸੰਬੰਧੀ
1.        ਹਰ ਇੱਕ ਜਮਾਤ ਵਿੱਚ ਵਿਸ਼ੇ ਦੀਆਂ ਸੀਟਾਂ ਦੀ ਗਿਣਤੀ  ਨਿਰਧਾਰਿਤ ਹੈ । ਇਸ ਲਈ ਦਾਖਲਾ ਯੋਗਤਾ ਦੇ ਆਧਾਰ ਤੇ ਦਿੱਤਾ ਜਾਵੇਗਾ ।
2.       ਦਾਖਲਾ ਲੈਣ ਲਈ ਬਿਨੈ ਪੱਤਰ ਮੁਕੰਮਲ ਕਰਕੇ, ਸਰਟੀਫਿਕੇਟਾਂ ਦੀਆਂ ਫੋਟੋਸਟੇਟ ਕਾਪੀਆਂ ਲਗਾਕੇ ਨਿਰਧਾਰਤ ਮਿਤੀ ਤੱਕ ਹਰ ਹਾਲਤ ਕਾਲਜ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ। ਇੰਟਰਵਿਊ ਦੇ ਮੌਕੇ ਤੇ ਅਸਲ ਸਰਟੀਫਿਕੇਠ ਦਿਖਾ ਕੇ ਹੀ ਦਾਖਲਾ ਪ੍ਰਾਪਤ ਕੀਤਾ ਜਾ ਸਕਦਾ ਹੈ।
3.       ਦਾਖਲਾ ਫਾਰਮ ਦੇ ਨਾਲ ਹੇਠ ਲਿਖੇ ਦਸਤਾਵੇਜ਼ ਨੱਥੀ ਹੋਣੇ ਚਾਹੀਦੇ ਹਨ ।
(ੳ) ਮੈਟਰਿਕ ਅਤੇ ਉਸ ਤੋਂ ਬਾਅਦ ਪਾਸ ਕੀਤੀਆਂ ਪ੍ਰੀਖਿਆਵਾਂ ਦੇ ਸਰਟੀਫਿਕੇਟ ਦੀ ਫੋਟੋਕਾਪੀ ।
(ਅ) ਪਿਛਲੇ ਅਦਾਰੇ (Institute last attended) ਦੇ ਮੁੱਖੀ ਤੋਂ ਪ੍ਰਾਪਤ ਆਚਰਣ ਦਾ ਅਸਲ (Original) ਪ੍ਰਮਾਣ ਪੱਤਰ।
(ੲ) ਪਾਸਪੋਰਟ ਸਾਈਜ਼ ਦੀਆਂ ਤਿੰਨ ਤਾਜ਼ਾ ਤਸਵੀਰਾਂ ।
(ਸ) ਲੋੜ ਅਨੁਸਾਰ ਪਾਸ ਲਈ ਤਿੰਨ ਤਸਵੀਰਾਂ ।
4.       ਦਾਖਲਾ ਮਿਲਣ ਤੇ ਫੀਸ ਦੀ ਰਕਮ ਮੌਕੇ ਤੇ ਜਮ੍ਹਾ ਕਰਵਾਉਣੀ ਪਵੇਗੀ, ਨਹੀਂ ਤਾਂ ਉਹ ਸੀਟ ਅਗਲੇ ਉਮੀਦਵਾਰ ਨੂੰ ਦੇ ਦਿੱਤੀ ਜਾਵੇਗੀ ਅਤੇ ਪਹਿਲੇ ਉਮੀਦਵਾਰ ਦਾ ਨਾਂ ਰੱਦ ਹੋ ਜਾਵੇਗਾ।
5.       ਬੱਸ ਪਾਸ ਲਈ ਅਰਜ਼ੀ ਵੀ ਉਸੇ ਦਿਨ ਹੀ ਲਈ ਜਾਵੇਗੀ।
6.       ਚੰਗੇ ਖਿਡਾਰੀ, ਬੁਲਾਰੇ, ਗਾਇਕ, ਲੇਖਕ ਜਾਂ ਹੋਰ ਕਲਾਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ ।
7.       ਉਮਰ ਅਤੇ ਮੈਰਿਟ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।
8.       ਯੂਨੀਵਰਸਿਟੀ ਜਾਂ ਬੋਰਡ ਵਲੋਂ ਲੇਟ ਨਤੀਜੇ ਨਿਕਲਣ ਦੀ ਸੂਰਤ ਵਿੱਚ ਉਮੀਦਵਾਰ ਬਿਨਾਂ ਕਿਸੇ ਲੇਟ ਫੀਸ ਦੇ ਨਤੀਜਾ ਨਿਕਲਣ ਤੋਂ 10 ਦਿਨਾਂ ਦੇ ਅੰਦਰ ਦਾਖਲਾ ਲੈ ਸਕਦਾ ਹੈ। ਦਿਨਾਂ ਦੀ ਗਿਣਤੀ ਕਾਰਡ ਉੱਤੇ ਦਿੱਤੀ ਮਿਤੀ ਤੋਂ ਕੀਤੀ ਜਾ ਸਕਦੀ ਹੈ ।
9.       ਅਨੁਸੂਚਿਤ ਜਾਤੀ ਜਾਂ ਪਿੱਛੜੀ ਜਾਤੀ ਦੇ ਉਮੀਦਵਾਰ ਦਾਖਲਾ ਫਾਰਮ ਦੇ ਨਾਲ ਐਸ.ਡੀ.ਐਮ. ਤੋਂ ਪ੍ਰਾਪਤ ਜਾਤੀ ਦਾ ਸਰਟੀਫਿਕੇਟ ਨੱਥੀ ਕਰਨਗੇ ।
10.      ਸਾਧਾਰਣ ਤੌਰ ਤੇ ਕਿਸੇ ਜਮਾਤ ਵਿੱਚ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ ।
11.      ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਯੂਨੀਵਰਸਿਟੀ ਨਿਯਮਾਂ ਅਨੁਸਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਸਾਰੇ ਸਾਲ ਦੀ ਫੀਸ ਦਾਖਲੇ ਵੇਲੇ ਹੀ ਲੈ ਲਈ ਜਾਵੇਗੀ ।
12.      ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਲੈਣ ਸਮੇਂ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਪਾਤਰਤਾ (ਓਲਗਿਬਿਲਿਟਿੇ) ਸਰਟੀਫਿਕੇਟ ਪੇਸ਼ ਕਰਨਾ ਜਰੂਰੀ ਹੈ। ਇਸ ਦੇ ਨਾ ਹੋਣ ਦੀ ਸੂਰਤ ਵਿੱਚ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਦਾਖਲਾ ਸਿਰਫ ਨਿਰਧਾਰਤ ਤਰੀਕਾਂ ਤੇ ਹੀ ਕੀਤਾ ਜਾਵੇਗਾ।
13.      ਕਿਸੇ ਵੀ ਹੋਰ ਯੂਨੀਵਰਸਿਟੀ/ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਦਾਖਲਾ ਲੈਣ ਸਮੇਂ ਨਿਮਨ ਅੰਕਿਤ ਦਸਤਾਵੇਜ਼ ਪੇਸ਼ ਕਰਨੇ ਜਰੂਰੀ ਹਨ :
ੳ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰਾਪਤ ਪਾਤਰਤਾ ਸਰਟੀਫਿਕੇਟ ।
ਅ ਅੰਤਰ ਯੂਨੀਵਰਸਿਟੀ/ਬੋਰਡ ਤੋਂ ਪ੍ਰਵਾਨ ਮਾਈਗਰੇਸ਼ਨ ਸਰਟੀਫਿਕੇਟ ।
14.      ਝੂਠੇ ਹਲਫ਼ੀਆ ਬਿਆਨ ਦੇ ਆਧਾਰ ਤੇ ਲਿਆ ਦਾਖਲਾ ਰੱਦ ਕਰ ਦਿੱਤਾ ਜਾਵੇਗਾ।
15.      ਕਿਸੇ ਵੀ ਸ਼੍ਰੇਣੀ ਵਿੱਚ ਕੈਜੁਅਲ ਦਾਖਲਾ ਨਹੀਂ ਦਿੱਤਾ ਜਾਵੇਗਾ।
16.      ਸਾਰੇ ਦਾਖਲੇ ਅਰਜ਼ੀ ਰੂਪ ਵਿੱਚ ਯੂਨੀਵਰਸਿਟੀ ਵਲੋਂ ਅੰਤਿਮ ਪ੍ਰਵਾਨਗੀ ਤੇ ਹੀ ਦਿੱਤੇ ਜਾਣਗੇ। ਜੇਕਰ ਯੂਨੀਵਰਸਿਟੀ ਕਿਸੇ ਵਿਦਿਆਰਥੀ ਦੇ ਦਾਖਲੇ ਨੂੰ ਰੱਦ ਕਰਦੀ ਹੈ ਤਾਂ ਕਾਲਜ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।ਉਦਾਹਰਣ ਵਜੋਂ ਪ੍ਰਵਾਨਗੀ ਨਾਂ ਮਿਲਣ ਦਾ ਕਾਰਣ, ਅਧੂਰੀ ਜਾਣਕਾਰੀ, ਜ਼ਰੂਰੀ ਤੱਥਾਂ, ਅਧੂਰੇ/ਝੂਠੇ ਸਰਟੀਫਿਕੇਟਾਂ ਜਾਂ ਗਲਤ ਵਿਸ਼ੇ ਚੋਣ ਆਦਿ ਕੁਝ ਵੀ ਹੋ ਸਕਦਾ ਹੈ।
17.      ਸ਼ੱਕ ਦੀ ਸੂਰਤ ਵਿੱਚ ਮਾਪਿਆਂ/ਸਰਪ੍ਰਸਤ/ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਾਤਰਤਾ ਬਾਰੇ ਪਹਿਲਾਂ ਹੀ ਦਫਤਰ ਤੋਂ ਪੁੱਛ-ਗਿੱਛ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣ ਤਾਂ ਜੋ ਬਾਅਦ ਵਿੱਚ ਨਕਾਰਣ ਅਤੇ ਹੋਰ ਦਿੱਕਤਾਂ ਤੋਂ ਬਚਿਆ ਜਾ ਸਕਦਾ ਹੈ।
18.      ਵਿਦਿਆਰਥੀ ਦੇ ਮਾਤਾ-ਪਿਤਾ/ਸਰਪਰਤ ਨੂੰ ਕਾਲਜ ਸਟਾਫ ਨਾਲ ਸਮੇਂ-ਸਮੇਂ ਸੰਪਰਕ ਰੱਖਣਾ ਚਾਹੀਦਾ ਹੈ।
19.      ਨੋਟਿਸ ਬੋਰਡ ਤੇ ਲੱਗੀਆਂ ਸੂਚਨਾਵਾਂ ਪੜ੍ਹਨ ਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਜਿੰਮੇਵਾਰੀ ਵਿਦਿਆਰਥੀ ਦੀ ਹੋਵੇਗੀ।
20.     ਸੰਬੰਧਿਤ ਜਮਾਤ ਲਈ ਯੂਨੀਵਰਸਿਟੀ ਦੁਆਰਾ ਨਿਰਧਾਰਿਤ ਸਿਲੇਬਸ ਵਿੱਚ ਦਰਜ ਸਾਰੀਆਂ ਨਿਯਮਾਂ/ਸ਼ਰਤਾਂ ਨੂੰ ਪੂਰਾ ਕਰਨ ਦੀ ਮੁਕੰਮਲ ਜਿੰਮੇਵਾਰੀ ਵਿਦਿਆਰਥੀ ਦੀ ਆਪਣੀ ਹੋਵੇਗੀ। ਇਥੇ ਇਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਵਿਦਿਅਕ ਸਾਲ ਦੌਰਾਨ ਕਿਸੇ ਵੀ ਸਮੇਂ ਯੂਨੀਵਰਸਿਟੀ ਵਲੋਂ ਦਾਖਲੇ ਦੀ ਪ੍ਰਵਾਨਗੀ ਨਾ ਮਿਲਣ ਤੇ ਦਾਖਲਾ ਰੱਦ ਕਰ ਦਿੱਤਾ ਜਾਵੇਗਾ।
 
ਦਾਖਲੇ ਲਈ ਜਰੂਰੀ ਨਿਯਮ
ਵਿਸ਼ੇਸ਼ ਨੋਟ
1.        ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਵ ਦੇ 31.8.1993 ਦੇ ਪੈਰਾ 2.3 ਰਾਹੀਂ ਕੀਤੇ ਫੈਸਲੇ ਅਨੁਸਾਰ ਵਿਗਿਆਨ, ਕਾਮਰਸ, ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਤਕਨੀਕੀ ਵਿਸ਼ਿਆਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ, ਜਿਨ੍ਹਾਂ ਨੇ ਪਹਿਲਾਂ ਮੈਟਰਿਕ ਪੱਧਰ ਤੱਕ ਪੰਜਾਬੀ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਉਨ੍ਹਾ ਲਈ ਆਪਣੇ ਕੋਰਸ ਦੌਰਾਨ ਮੈਟਰਿਕ ਪੱਧਰ ਤੱਕ ਪੰਜਾਬੀ ਪ੍ਰੀਖਿਆ ਜਾਂ ਪੰਜਾਬੀ ਪਰਵੇਸ਼ਕਾਂ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ।
2.       ਯੂਨੀਵਰਸਿਟੀ ਪ੍ਰੀਖਿਆ ਵਿੱਚ ਫੇਲ੍ਹ ਹੋਏ, ਪ੍ਰੀਖਿਆ ਤੋਂ ਰੋਕੇ ਗਏ, ਯੂਨੀਵਰਸਿਟੀ ਪ੍ਰੀਖਿਆ ਵਿੱਚ ਗੈਰ-ਹਾਜ਼ਰ ਜਾਂ ਪ੍ਰੀਖਿਆ ਵਿੱਚ ਖਰਚੇ ਛੱਡ ਕੇ ਜਾਣ ਵਾਲੇ ਅਥਵਾ ਪਿਛਲੇ ਸਾਲਾਂ ਵਿੱਚ ਪੜ੍ਹਾਈ ਛੱਡੀ ਰੱਖਣ ਵਾਲੇ ਵਿਦਿਆਰਥੀ ਨੂੰ ਉਸੇ ਕਲਾਸ ਵਿੱਚ ਮੁੜ ਕੇ ਦਾਖਲਾ ਨਹੀਂ ਮਿਲੇਗਾ।
3.       ਐਮ.ਏ. ਵਿੱਚ ਦਾਖਲ ਹੋਣ ਲਈ ਯੂਨੀਵਰਸਿਟੀ ਵਲੋਂ ਇਹ ਜ਼ਰੂਰੀ ਸ਼ਰਤ ਹੈ ਕਿ ਸੰਬੰਧਿਤ ਵਿਸ਼ੇ ਵਿੱਚ ਬੀ.ਏ./ਹੋਰ ਕਿਸੇ ਫੈਕਲਟੀ ਵਿੱਚ ਘੱਟ ਤੋਂ ਘੱਟ 50% ਅੰਕ ਪ੍ਰਾਪਤ ਕੀਤੇ ਹੋਣ। ਜੇਕਰ ਪੰਜਾਬੀ ਯੂਨੀਵਰਸਿਟੀ ਵਲੋਂ ਕੋਈ ਦਾਖਲਾ ਸ਼ਰਤਾਂ ਵਿੱਚ ਤਬਦੀਲੀ ਕੀਤੀ ਗਈ ਤਾਂ ਉਸ ਤਬਦੀਲੀ ਨੂੰ ਹੀ ਦਾਖਲੇ ਦਾ ਆਧਾਰ ਮੰਨਿਆ ਜਾਏਗਾ।
4.       ਜਿਨ੍ਹਾਂ ਵਿਦਿਆਰਥੀਆਂ ਦੀ ਡਿਗਰੀ ਕਲਾਸ ਵਿੱਚ ਰੀ-ਅਪੀਅਰ ਹੋਵੇ, ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਸੀਟ ਹੋਣ ਤੇ ਯੂਨੀਵਰਸਿਟੀ ਨਿਯਮਾਂ ਅਧੀਨ ਦਾਖਲ ਕੀਤਾ ਜਾ ਸਕੇਗਾ। ਕਿਸੇ ਜਮਾਤ ਦਾ ਇਮਤਿਹਾਨ ਕਿਸੇ ਵੀ ਯੂਨੀਵਰਸਿਟੀ ਤੋਂ ਪਾਸ ਕਰ ਲੈਣ ਵਾਲੇ ਵਿਦਿਆਰਥੀ ਨੂੰ ਡਵੀਜ਼ਨ ਦੇ ਸੁਧਾਰ ਲਈ ਉਸੇ ਜਮਾਤ ਵਿੱਚ ਦੂਬਾਰਾ ਦਾਖਲ ਨਹੀਂ ਕੀਤਾ ਜਾਵੇਗਾ।
5.       ਹਰ ਜਮਾਤ ਵਿੱਚ ਦਾਖਲਾ ਹਰ ਸਾਲ ਨਵੇਂ ਦਾਖਲਾ ਫਾਰਮ ਭਰਨ ਦੇ ਆਧਾਰ ਤੇ ਹੋਵੇਗਾ। ਇਹ ਨਿਯਮ ਕਾਲਜ ਦੇ ਪੁਰਾਣੇ ਵਿਦਿਆਰਥੀ ਉੱਤੇ ਵੀ ਲਾਗੂ ਹੋਵੇਗਾ।
6.       ਯੂਨੀਵਰਸਿਟੀ ਦੇ ਇਮਤਿਹਾਨ ਵਿੱਚ ਬੈਠਣ ਤੋਂ ਵਰਜਿਤ ਕੀਤੇ ਗਏ (ਦਸਿਤੁੳਲਡਿਇਦ) ਵਿਦਿਆਰਥੀਆਂ ਦਾ ਦਾਖਲਾ ਮੁੱਢੋਂ ਹੀ ਰੱਦ ਕਰ ਦਿੱਤਾ ਜਾਵੇਗਾ ।
7.       ਦਾਖਲਾ ਫਾਰਮ ਉੱਤੇ ਪਿਤਾ/ਮਾਤਾ ਦੇ ਹਸਤਾਖਰ ਥਾਂ ਤੇ ਹੋਣੇ ਜਰੂਰੀ ਹਨ। ਪਿਤਾ/ਮਾਤਾ ਦੇ ਜਾਲ੍ਹੀ ਹਸਤਾਖਰ ਬਾਰੇ ਪਤਾ ਲੱਗ ਜਾਣ ਦੀ ਹਾਲਤ ਵਿੱਚ ਦਾਖਲਾ ਰੱਦ ਕਰ ਦਿੱਤਾ ਜਾਵੇਗਾ। ਦਾਖਲਾ ਮਿਲਣ ਤੋਂ ਬਾਅਦ ਵੀ ਇਸ ਗੱਲ ਦਾ ਪਤਾ ਲੱਗਣ ਤੇ ਦਾਖਲਾ ਮੁੱਢੋਂ ਹੀ ਰੱਦ ਕੀਤਾ ਜਾ ਸਕਦਾ ਹੈ ।
8.       ਦੂਜੀਆਂ ਯੂਨੀਵਰਸਿਟੀਆਂ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਮਾਈਗ੍ਰੇਟ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਲੋਂ ਆਗਿਆ ਮਿਲਣ ਅਤੇ ਇਸ ਕਾਲਜ ਵਿੱਚ ਸੀਟਾਂ ਹੋਣ ਦੀ ਹਾਲਤ ਵਿੱਚ ਹੀ ਦਾਖਲ ਕੀਤਾ ਜਾਵੇਗਾ।

ਰਾਖਵੀਂਆਂ ਸੀਟਾਂ
ਦਾਖ਼ਲਾ ਫਾਰਮ ਵਿਚ ਰਾਖ਼ਵੀਂ ਸੀਟ ਲਈ ਵਿਦਿਆਰਥੀ ਆਪਣੀ ਕੈਟਾਗਰੀ ਸਪਸ਼ਟ ਭਰੇ। 51 ਪ੍ਰਤੀਸ਼ਤ ਸੀਟਾਂ ਮੈਰਿਟ ਅਨੁਸਾਰ ਭਰੀਆਂ ਜਾਣਗੀਆਂ ਅਤੇ 49 ਪ੍ਰਤੀਸ਼ਤ ਸੀਟਾਂ ਹੇਠ ਲਿਖੇ ਵਿਦਿਆਰਥੀਆਂ ਲਈ ਰਾਖਵੀਂਆਂ ਹਨ। ਡੀ.ਪੀ.ਆਈ. (ਕਾਲਜਾਂ) ਦੇ ਪੱਤਰ ਨੰ: 9/19-81 ਕਾ. ਐਜੂ.(3) ਮਿਤੀ 6-5-1981 ਅਨੁਸਾਰ ਰਾਖਵੀਂਆਂ ਸੀਟਾਂ ਦੀ ਸੂਚੀ ਹੇਠ ਲਿਖੀ ਹੈ:-

S. No. Category Percentage
1 SC 25
2 BC 5
3 Children of personnel of B.S.F./Armed Forces 2
4 Sports person 2
5 Families who were victims of terrorists attack 2
6 Handicapped students 3
7 Freedom Fighters 2
8 Widow & Divorcee women 2
9 Border Area/Backward Area 2
 

ਫੀਸ ਮੁਆਫੀ ਅਤੇ ਆਰਥਿਕ ਸਹਾਇਤਾ
ਪ੍ਰਿੰਸੀਪਲ ਗਰੀਬ ਤੇ ਯੋਗ ਵਿਦਿਆਰਥੀਆਂ ਦੀ ਅੱਧੀ (ਟਿਊਸ਼ਨ) ਫੀਸ ਮੁਆਫ ਕਰਨ ਦੇ ਸਮਰਥ ਹੈ। ਇਹ ਮੁਆਫੀ ਕਾਲਜ ਵਿੱਚ ਦਾਖਲ ਹੋਏ ਵਿਦਿਆਰਥੀਆਂ ਦੀ ਕੁਲ ਗਿਣਤੀ ਦੀ 10% ਤੋਂ ਵੱਧ ਨਹੀਂ ਹੋਵੇਗੀ। ਇਸ ਮੰਤਵ ਲਈ ਦਰਖਾਸਤ ਨਿਸ਼ਚਿਤ ਫਾਰਮ (ਜੋ ਦਫਤਰ ਵਿੱਚ ਉਪੱਲਬਧ ਹਨ) ਰਾਹੀਂ ਦਿੱਤੀ ਜਾ ਸਕਦੀ ਹੈ।ਅੱਧੀ ਫੀਸ ਇਸ ਸ਼ਰਤ ਤੇ ਮੁਆਫ ਕੀਤੀ ਜਾਵੇਗੀ ਕਿ ਵਿਦਿਆਰਥੀ ਚੰਗਾ ਇਖਲਾਕ, ਕਾਲਜ ਹਾਜ਼ਰੀ ਅਤੇ ਪੜ੍ਹਾਈ ਵਿੱਚ ਤਸੱਲੀਬਖਸ਼ ਤਰੱਕੀ ਕਰੇਗਾ। ਜਿਹੜਾ ਵਿਦਿਆਰਥੀ, ਪੜ੍ਹਾਈ ਵਿੱਚ ਬੇਕਾਇਦਗੀ, ਅਵੇਸਲਾਪਣ ਜਾ ਕਿਸੇ ਅੰਦੋਲਨ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਿੱਸਾ ਲੈਣ ਦਾ ਦੋਸ਼ੀ ਪਾਇਆ ਜਾਵੇਗਾ, ਉਸ ਦੀ ਫੀਸ ਮੁਆਫੀ ਰੱਦ ਕਰ ਦਿੱਤੀ ਜਾਵੇਗੀ।ਲੋੜਵੰਦ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਦੇ ਹੁਕਮਾਂ ਅਨੁਸਾਰ ਸਾਰੇ ਸੈਸ਼ਨ ਲਈ ਕਿਤਾਬਾਂ ਲਾਇਬ੍ਰੇਰੀ ਤੋਂ ਦਿੱਤੀਆਂ ਜਾਂਦੀਆਂ ਹਨ ।

ਨਿਯਮਾਂ ਅਨੁਸਾਰ ਭੈਣ/ਭੱਰਾ ਲਈ ਫੀਸ ਮੁਆਫੀ ਦੀ ਸਹੂਲਤ ਉਪਲਬਧ ਹੈ। ਗਰੀਬ ਤੇ ਯੋਗ ਵਿਦਿਆਰਥੀਆਂ ਨੂੰ ਰੈਡ ਕਰਾਸ ਫੰਡ ਵਿੱਚੋਂ ਵੀ ਆਰਥਿਕ ਸਹਾਇਤਾ ਦਿੱਤੀ ਜਾ ਸਕਦੀ ਹੈ। ਰਾਜ ਦੇ ਸਰਕਾਰੀ ਕਾਲਜਾਂ ਵਿੱਚ ਸਮੇਂ-ਸਮੇਂ ਸਰਕਾਰ ਰਾਹੀਂ ਦਿੱਤੀਆਂ ਹਦਾਇਤਾਂ ਅਨੁਸਾਰ ਪ੍ਰਵਾਨਿਤ ਵਰਗਾਂ ਦੇ ਵਿਦਿਆਰਥੀਆਂ ਨੂੰ ਹੀ ਸਿੱਖਿਆ ਵਿੱਚ ਫੀਸ ਲਈ ਛੂਟ ਦਿੱਤੀ ਜਾਵੇਗੀ।

ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ/ਕਬੀਲੇ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਵਜੀਫਾ ਫਾਰਮ ਆਨ ਲਾਈਨ ਅਪਲਾਈ ਕਰਨ ਸੰਬੰਧੀ
ਇਸ ਸਕੀਮ ਅਧੀਨ ਕੇਵਲ ਉਹ ਵਿਦਿਆਰਥੀ ਹੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੇ ਮਾਪਿਆਂ ਦੀ ਆਮਦਨ ਰੁਪਏ 2.5 ਲੱਖ (ਐਸ.ਸੀ./ਐਸ.ਟੀ/ ਵਿਦਿਆਰਥੀ) ਅਤੇ ਰੁਪਏ 2 ਲੱਖ (ਬੀ.ਸੀ. ਵਿਦਿਆਰਥੀ) ਤੋਂ ਘੱਟ ਹੋਵੇ।

ਵਿਦਿਆਰਥੀ ਨੂੰ ਰੋਲ ਨੰਬਰ ਤਾਂ ਹੀ ਜਾਰੀ ਕੀਤਾ ਜਾਵੇਗਾ ਜੇਕਰ ਉਸ ਦਾ ਦਾਖਲਾ ਫਾਰਮ ਕਮੇਟੀ ਵੱਲੋਂ ਮੰਜੂਰ ਕੀਤਾ ਜਾਂਦਾ ਹੈ ਅਤੇ ਉਹ (ਵਿਦਿਆਰਥੀ) ਆਪਣੇ ਹੇਠ ਲਿਖੇ ਦਸਤਾਵੇਜ਼ ਦਫਤਰ ਵਿੱਚ ਜਮ੍ਹਾਂ ਕਰਵਾਉਂਦਾ ਹੈ।
1.        ਵਿਦਿਆਰਥੀ ਆਪਣਾ ਫਾਰਮ ਇਲੈਕਟ੍ਰੋਨਿਕਲੀ (ਇੰਟਰਨੈਟ) ਉੱਤੇ ਵੈਬਸਾਇਟ ਾਾਾ.ਪੁਨਜੳਬਸਹੋਲੳਰਸਹਪਿਸ.ਗੋਵ.ਨਿ (ਫਾਰਮ ਭਰਨ ਸੰਬੰਧੀ ਸਾਰੀ ਜਾਣਕਾਰੀ ਇਸ ਵੈਬਸਾਈਟ ਤੇ ਉਪਲਬਧ ਹੈ) ਤੇ ਭਰ ਕੇ ਹਾਰਡ ਕਾਪੀ (ਅਪਲਾਈ ਕੀਤੀ ਗਈ ਐਪਲੀਕੇਸ਼ਨ ਦੀ ਕਾਪੀ) ਨਾਲ ਦੇਵੇਗਾ।
2.       ਜਾਤੀ ਸਰਟੀਫਿਕੇਟ।
3.       ਆਮਮਦਨ ਸੰਬੰਧੀ ਪੱਕੇ ਸਰਟੀਫਿਕੇਟ (ਜੋ ਕਿ ਤਹਿਸੀਲਦਾਰ ਵੱਲੋਂ ਜਾਰੀ ਕੀਤਾ ਹੋਵੇ) ਤਸਦੀਕ ਸ਼ੁਦਾ ਦੀ ਫੋਟੋ ਕਾਪੀ ਜਾਂ ਆਮਦਨ ਸੰਬੰਧੀ ਹਲਫੀਆ ਬਿਆਨ (ਅਸਲ) ਜੋ ਕਿ ਐਸ.ਡੀ.ਐਮ. ਜਾਂ ਪਿੰਡ ਦੇ ਸਰਪੰਚ ਜਾਂ ਨਬੰਰਦਾਰ ਜਾਂ ਸ਼ਹਿਰ ਦੇ ਐਮ.ਸੀ. ਵੱਲੋਂ ਤਸਦੀਕ ਕੀਤਾ ਹੋਵੇ ਦੀ ਅਸਲ ਕਾਪੀ ।
4.       ਵਿਦਿਆਰਥੀ ਵੱਲੋਂ ਆਪਣਾ ਬੈਂਕ ਖਾਤਾ ਕੇਵਲ ਆਨਲਾਈਨ ਨੈਸ਼ਨੇ-ਲਾਈਜ਼ਡ ਬੈਂਕ ਵਿੱਚ ਹੀ ਖੁਲ੍ਹਵਾਇਆ ਜਾਵੇ ਅਤੇ ਬੈਂਕ ਖਾਤੇ ਦੀ ਕਾਪੀ ਦੀ ਫੋਟੋ ਕਾਪੀ (ਸਮੇਤ Iਢਸ਼ਛ ਛੋਦੲ)।
5.       ਦਸਵੀਂ, 10+2 ਅਤੇ ਪਿਛਲੀ ਪਾਸ ਕੀਤੀ ਕਲਾਸ ਦਾ ਸਰਟੀਫਿਕੇਟ (ਤਸਦੀਕ ਸ਼ੁਦਾ ਫੋਟੋ ਕਾਪੀ)।
6.       ਆਧਾਰ ਕਾਰਡ ਜਾਂ ਡੋਮੇਸਾਈਲ (ਤਸਦੀਕ ਸ਼ੁਦਾ ਫੋਟੋ ਕਾਪੀ) ।
7.       ਆਨਲਾਈਨ ਐਪਲੀਕੇਸ਼ਨ ਵਾਸਤੇ ਮੈਨਟੀਨੈਂਸ ਅਲਾਊਂਸ ਅਤੇ ਇੰਸ-ਟੀਚਿਊਸ਼ਨ ਦੀ ਫੀਸ ਦੀ ਰਕਮ ਕਾਲਜ ਵੱਲੋਂ ਭਰੀ ਜਾਵੇਗੀ।
8.       ਉਕਤ ਲੜੀ ਨੰਬਰ (1) ਤੋਂ (6) ਤੱਕ ਸਾਰੇ ਦਸਤਾਵੇਜ਼ ਸਬੰਧਤ ਵਿਦਿਆਰਥੀਆਂ ਵੱਲੋਂ ਦਫਤਰ ਵਿਖੇ ਜਮ੍ਹਾਂ ਕਰਵਾਉਣ ਅਤਿ ਜਰੂਰੀ ਹਨ ।
9.       ਅਧੂਰੀ ਸੂਚਨਾ ਵਾਲੀਆਂ ਐਪਲੀਕੇਸ਼ਨਜ਼ ਵਜੀਫੇ ਲਈ ਨਹੀਂ ਵਿਚਾਰਿਆਂ ਜਾਣਗੀਆਂ। ਇਸ ਸੰਬੰਧੀ ਕਾਲਜ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਅਤੇ ਸਬੰਧਤ ਵਿਦਿਆਰਥੀ ਇਸ ਲਈ ਪੂਰੀ ਤਰ੍ਹਾਂ ਜਿੰਮੇਵਾਰ ਹੋਵੇਗਾ ।

ਪੇਂਡੂ ਰਾਖਵੀਆਂ ਸੀਟਾਂ ਲਈ
ਉਹ ਵਿਦਿਆਰਥੀਆਂ ਨੂੰ ਪੇਂਡੂ ਵਿਦਿਆਰਥੀ ਮੱਨਿਆ ਜਾਵੇਗਾ ਜਿਨ੍ਹਾਂ ਨੇ ਲਗਾਤਾਰ ਪਿੱਛਲੇ ਪੰਜ ਸਾਲ ਪਿੰਡ ਵਿੱਚ ਪੜ੍ਹਾਈ ਕੀਤੀ ਹੋਵੇ ਅਤੇ ਇਨ੍ਹਾਂ ਪੰਜ ਸਾਲਾਂ ਦੀ ਪੜ੍ਹਾਈ ਵਿੱਚ +1 ਅਤੇ +2 ਜਮਾਤਾਂ ਵੀ ਪਿੰਡ ਵਿੱਚ ਹੀ ਕੀਤੀਆਂ ਹੋਣ ।

ਬੱਸ ਪਾਸ

ਬੱਸ ਪਾਸ ਦਾ ਫਾਰਮ ਦਾਖਲੇ ਵੇਲੇ ਹੀ ਭਰਿਆ ਜਾਣਾ ਹੈ, ਇਸ ਲਈ ਇਛੁੱਕ ਉਮੀਦਵਾਰ ਪਾਸਪੋਰਟ ਸਾਇਜ਼ ਦੀਆਂ ਤਿੰਨ ਵਧੀਕ ਤਸਵੀਰਾਂ ਅਲੱਗ ਲੈ ਕੇ ਆਉਣ । ਫੀਸ ਦਿੱਤੇ ਬਿਨਾਂ ਅਣ-ਅਧਿਕਾਰਤ ਤੌਰ ਤੇ ਜੇ ਕੋਈ ਵਿਦਿਆਰਥੀ ਆਪਣਾ ਸਕੂਟਰ ਜਾਂ ਸਾਇਕਲ ਸ਼ੈਡ ਵਿੱਚ ਰੱਖੇਗਾ  ਤਾਂ ਉਸ ਤੋਂ ਸਾਲ ਦੀ ਫੀਸ ਤੋਂ ਇਲਾਵਾ 100/- ਰੁਪਏ ਤੱਕ ਦਾ ਜੁਰਮਾਨਾ ਵਸੂਲ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਵਾਹਨ ਵੀ ਜ਼ਬਤ ਕੀਤਾ ਜਾ ਸਕਦਾ ਹੈ ।
 
ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਕਾਲਜ ਵਿੱਚ ਰੈਗਿਂਗ ਕਰਨਾ ਅਤੇ ਭਾਗ ਲੈਣਾ ਜੁਰਮ ਹੈ।
ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਵੀਜ਼ਨ ਬੈਂਚ ਵਲੋਂ ਸਿਵਲ ਰਿਟ ਪਟੀਸ਼ਨ ਨੰ: 11387/2001 ਰਾਹੀਂ ਵਿਦਿਆਰਥੀਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਟੱਰਕਾਂ/ਟਰੈਕਟਰ ਟਰਾਲੀ ਅਤੇ ਗੈਰ ਮਾਨਤਾ ਪ੍ਰਾਪਤ ਵਾਹਨਾ ਦੁਆਰਾ ਸਫਰ ਕਰਨਾ ਹਾਨੀਕਾਰਕ ਹੈ ਅਤੇ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ ।

ਨੋਟ :- ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਖਲਾ ਹੋਣ ਤੋਂ ਤੁਰੰਤ ਬਾਦ ਫੀਸ ਜਮ੍ਹਾ ਕਰਵਾਉਣੀ ਹੋਵੇਗੀ ।
ਫੀਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਦਾਖਲਾ ਸੀਟ ਰੱਦ ਕੀਤੀ ਜਾ ਸਕਦੀ ਹੈ 


Student Portal: Admissions and Fee Payments

All new and old students may login/apply to avail student centric services.