ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ

All new and old candidates must register and apply before last date to apply. Before applying candidate must have following document/particulars handy.
ਕਾਲਜ ਵਿਚ ਦਾਖਲਾ ਚਾਹੁਣ ਵਾਲੇ ਸਾਰੇ ਨਵੇਂ ਉਮੀਦਵਾਰਾਂ ਤੇ ਪੁਰਾਣੇ ਵਿਦਿਆਰਥੀਆਂ ਲਈ ਆਖਰੀ ਮਿਤੀ ਤੋਂ ਪਹਿਲਾਂ ਇਸ ਵੈਬਸਾਈਟ ਤੇ ਰਜਿਸਟਰ ਕਰਨਾ ਲਾਜ਼ਮੀ ਹੈ । ਰਜਿਸਟਰੇਸ਼ਨ ਸਮੇਂ ਉਮੀਦਵਾਰ ਕੋਲ ਹੇਠ ਲਿਖੇ ਦਸਤਾਵੇਜ਼ ਹੋਣ:

  • A valid mobile number. Please keep it active, at least until the admission process is complete, as all communication will be sent through SMS and on this website only. Mobile number must belong to the candidate himself/herself or someone in the family. DO NOT fill in friend's or someone other's Mobile number.
    ਵਿਦਿਆਰਥੀ ਦਾ ਆਪਣਾ ਜਾਂ ਪਰਿਵਾਰ ਦਾ ਮੋਬਾਈਲ ਨੰਬਰ ਜੋ ਕਿ ਉਮੀਦਵਾਰ ਨੂੰ ਭਰਤੀ ਪ੍ਰਕਿਰਿਆ ਦੌਰਾਨ ਚਾਲੂ ਹਾਲਤ ਵਿਚ ਰੱਖਣਾ ਪਏਗਾ । ਦਾਖਲੇ ਸਬੰਧੀ ਅਤੇ ਦਾਖਲ ਹੋਣ ਉਪਰੰਤ ਜ਼ਰੂਰੀ ਸੂਚਨਾਵਾਂ ਕਾਲਜ ਦੀ ਇਸ ਵੈਬਸਾਈਟ ਦੇ ਨਾਲ ਨਾਲ ਰਜਿਸਟਰ ਕੀਤੇ ਮੋਬਾਈਲ ਤੇ ਭੇਜੀ ਜਾਵੇਗੀ
  • An E-Mail ID (optional) belonging to the candidate or someone in the family.
    ਉਮੀਦਵਾਰ ਦੀ ਆਪਣੀ ਜਾ ਪਰਿਵਾਰ ਦੀ ਈ-ਮੇਲ
  • Recent passport size photograph scanned in 140 x 180 (width x height) pixel resolution and less than 100 KB in size.
    ਨਵੀਨਤਮ ਪਾਸਪੋਰਟ ਸਾਈਜ਼ ਦੀ ਸਕੈਨ ਕੀਤੀ ਫੋਟੋ, 140 x 180 (ਲੰਬਾਈ x ਚੌੜਾਈ) ਪਿਕਸਲ ਅਤੇ 100 KB ਤੋਂ ਛੋਟੀ
  • English Signatures scanned in 180 x 70 (width x height) pixel resolution and less than 50 KB in size.
    ਅੰਗਰੇਜ਼ੀ ਦੇ ਸਕੈਨ ਕੀਤੇ ਹਸਤਾਖਰ, 180 x 70 (ਲੰਬਾਈ x ਚੌੜਾਈ) ਪਿਕਸਲ ਅਤੇ 50 KB ਤੋਂ ਛੋਟੇ
  • Punjabi Signatures scanned in 180 x 70 (width x height) pixel resolution and less than 50 KB in size
    ਪੰਜਾਬੀ ਦੇ ਸਕੈਨ ਕੀਤੇ ਹਸਤਾਖਰ, 180 x 70 (ਲੰਬਾਈ x ਚੌੜਾਈ) ਪਿਕਸਲ ਅਤੇ 50 KB ਤੋਂ ਛੋਟੇ
  • UID Aadhar number or Enrollment number.
    ਉਮੀਦਵਾਰ ਦਾ ਆਧਾਰ ਕਾਰਡ ਨੰਬਰ
  • SC/ST candidates who want to apply for scholarship must have a valid Aadhar linked Bank Account with core banking facility. Please keep handy Bank Account number, Branch Name and Branch IFSC Code.
    ਐੱਸ.ਸੀ/ਐੱਸ.ਟੀ. ਸ਼੍ਰੇਣੀ ਦੇ ਉਮੀਦਵਾਰ ਜੋ ਸਕਾਲਰਸ਼ਿਪ ਲੈਣਾ ਚਾਹੁੰਦੇ ਹਨ, ਉਹਨਾਂ ਦੇ ਆਪਣੇ ਨਾਮ ਤੇ ਕਿਸੇ ਕੋਰ ਬੈਂਕਿੰਗ ਵਾਲੀ ਨੈਸ਼ਨਲਾਈਜ਼ਡ ਬੈਂਕ ਬ੍ਰਾਂਚ ਵਿਚ ਖਾਤਾ ਹੋਣਾ ਚਾਹੀਦਾ ਹੈ ਜੋ ਕਿ ਆਧਾਰ ਨੰਬਰ ਨਾਲ ਜੁੜਿਆ ਵੀ ਹੋਵੇ । ਇਸ ਖਾਤੇ ਦਾ ਨੰਬਰ, IFS Code ਭਰਨਾ ਲਾਜ਼ਮੀ ਹੈ
  • Detailed Marks Card of previous passed examination.
    ਪਿਛਲੇ ਪਾਸ ਕੀਤੇ ਇਮਤਿਹਾਨਾਂ ਦੇ ਨੰਬਰ ਕਾਰਡ
  • University Registration Number of candidates who are already registered with the University.
    ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਪਹਿਲਾਂ ਤੋਂ ਰਜਿਸਟਰ ਹੋ ਚੁਕੇ ਉਮੀਦਵਾਰਾਂ ਕੋਲ ਉਹਨਾਂ ਦਾ ਯੂਨੀਵਰਸਿਟੀ ਰਜਿਸਟਰੇਸ਼ਨ ਨੰਬਰ
  • Candidates willing to apply for Reservation must have a valid supporting document. Samples can be downloaded from the Downloads section. These documents must be brought along at the time of counselling.
    ਰਾਖਵਾਂਕਰਨ ਚਾਹੁਣ ਵਾਲੇ ਉਮੀਦਵਾਰਾਂ ਕੋਲ ਲੋੜੀਂਦੇ ਦਸਤਾਵੇਜ ਜਿਵੇਂ ਕਿ ਜਾਤੀ ਦਾ ਸਰਟੀਫਿਕੇਟ, ਆਮਦਨ ਦਾ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ ਆਦਿ, ਕਾਊਂਸਲਿੰਗ ਸਮੇਂ ਇਹ ਸਾਰੇ ਦਸਤਾਵੇਜ਼ ਨਾਲ ਲੈ ਕੇ ਆਉਣੇ ਲਾਜ਼ਮੀ ਹਨ
  • After completing the application take print out of the application and verify its contents immediately. Make corrections, if required and print again.
    ਸਾਰਾ ਫਾਰਮ ਆਨਲਾਈਨ ਭਰਨ ਉਪਰੰਤ ਇਸਦਾ ਪ੍ਰਿੰਟ ਲਵੋ ਅਤੇ ਸਾਰੇ ਵੇਰਵੇ ਚੈਕ ਕਰੋ, ਅਗਰ ਜ਼ਰੂਰਤ ਹੋਵੇ ਤਾਂ ਲੋੜੀਂਦੀ ਸੋਧ ਕਰਨ ਉਪਰੰਤ ਦੋਬਾਰਾ ਪ੍ਰਿੰਟ ਲਵੋ
  • After that students have to register and apply on the Govt.portal Admissions.punjab.gov.in before the last date,considering all the points as mentioned above.
  • ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਉਪਰੋਕਤ ਦੱਸੇ ਗਏ ਸਾਰੇ ਨੁਕਤਿਆਂ 'ਤੇ ਵਿਚਾਰ ਕਰਦਿਆਂ, ਆਖ਼ਰੀ ਤਾਰੀਖ ਤੋਂ ਪਹਿਲਾਂ Govt.portal Admissions.punjab.gov.in' ਤੇ ਰਜਿਸਟਰ ਅਤੇ ਅਪਲਾਈ ਕਰਨਾ ਪਏਗਾ
  • At the time of counselling only those candidates will bring the printout with all original documents and their photo copies whose name appears in the Cut-Off list or to whom SMS for counselling is sent.
    ਕਾਊਂਸਲਿੰਗ ਸਮੇਂ ਸਿਰਫ ਉਹ ਉਮੀਦਵਾਰ ਹੀ ਕਾਲਜ ਵਿਸ਼ ਹਾਜ਼ਰ ਹੋਣਗੇ ਜਿਨ੍ਹਾਂ ਦਾ ਨਾਮ ਕੱਟ-ਆਫ ਲਿਸਟ ਵਿਚ ਹੋਵੇਗਾ ਜਾਂ ਜਿਨ੍ਹਾਂ ਨੂੰ SMS ਰਾਹੀਂ ਬੁਲਾਇਆ ਜਾਵੇਗਾ
  • You can apply for multiple classes using the same Login ID. In the Admission Class module click on Add Class and fill in the details, then select Subject Preference. All other modules need NOT to be filled again.
    ਤੁਸੀਂ ਇਕ ਹੀ ਲਾਗਇਨ ਆਈ.ਡੀ. ਨਾਲ ਇਕ ਤੋਂ ਜ਼ਿਆਦਾ ਕਲਾਸਾਂ ਲਈ ਅਪਲਾਈ ਕਰ ਸਕਦੇ ਹੋ, ਇਸ ਲਈ Admission Class ਪੇਜ ਤੇ ਜਾ ਕੇ Add Class ਤੇ ਕਲਿਕ ਕਰੋ ਅਤੇ ਲੋੜੀਂਦੀ ਜਾਣਕਾਰੀ ਭਰੋ, ਬਾਕੀ ਸਾਰਾ ਫਾਰਮ ਦੋਬਾਰਾ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ
ਦਾਖਲਾ ਫਾਰਮ ਭਰਨ ਭਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਜਰੂਰੀ ਗੱਲਾਂ:
  • ਚਿਤਾਵਨੀਫਾਰਮ ਵਿਚ ਗਲਤ ਨੰਬਰ/ ਜਾਣਕਾਰੀ ਭਰਨ ਵਾਲੇ ਉਮੀਦਵਾਰ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਗਲਤ ਨੰਬਰ/ ਜਾਣਕਾਰੀ ਭਰਨ ਲਈ ਉਮੀਦਵਾਰ ਖੁਦ ਜਿਮੇਵਾਰ ਹੋਵੇਗਾ।
  • ਵਿਦਿਆਰਥੀ ਦੁਆਰਾ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਾਖਲਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ। 
  • ਦਾਖਲੇ ਸਬੰਧੀ ਸਹੀ ਜਾਣਕਾਰੀ/ਪ੍ਰਾਸਪੈਕਟਸ ਕਾਲਜ ਦੀ ਵੈੱਬਸਾਇਟ www.gcnayanangal.com ਤੇ ਉਪਲੱਬਧ ਹੈ। 
  • ਦਾਖਲਾ ਫਾਰਮ ਭਰਨ ਤੋ ਪਹਿਲਾਂ ਵਿਦਿਆਰਥੀ ਕੋਲ ਆਪਣਾ ਜਾਂ ਆਪਣੇ ਮਾਤਾ/ਪਿਤਾ/ਗਾਰਡਿਅਨ ਦਾ ਸਹੀ ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਹੋਣਾ ਅਤੀ ਜ਼ਰੂਰੀ ਹੈ। 
  • ਦਾਖਲੇ ਸਬੰਧੀ ਕੋਈ ਵੀ ਜਾਣਕਾਰੀ ਵਿਦਿਆਰਥੀ ਦੁਆਰਾ ਦਾਖਲਾ ਫਾਰਮ ਵਿੱਚ ਭਰੇ ਮੋਬਾਇਲ ਨੰਬਰ ਜਾਂ ਈ-ਮੇਲ ਆਈ.ਡੀ. 'ਤੇ ਦਿੱਤੀ ਜਾਵੇਗੀ।
  • ਇਸ ਲਈ ਦਿੱਤਾ ਹੋਇਆ ਮੋਬਾਇਲ ਨੰਬਰ ਜਾਂ ਈ.ਮੇਲ ਆਈ.ਡੀ. ਘੱਟੋ ਘੱਟ ਦਾਖਲਾ ਪ੍ਰਕਿਰਿਆ ਖਤਮ ਹੋਣ ਤੱਕ ਵਿਦਿਆਰਥੀ ਕੋਲ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ
  • ਦਾਖਲੇ ਸਬੰਧੀ ਜਾਣਕਾਰੀ ਦੇਣ ਲਈ SMS ਦੀ ਪ੍ਰਕਿਰਿਆ ਨੂੰ ਪਹਿਲ ਦਿੱਤੀ ਜਾਵੇਗੀ। 
  • ਦਾਖਲਾ ਫਾਰਮ ਆਨਲਾਇਨ ਭਰਨ ਸਮੇਂ 100 KB ਤੋ ਘੱਟ (140 x 180 pixel) ਆਪਣੀ ਫੋਟੋ upload ਕਰਨੀ ਜ਼ਰੂਰੀ ਹੈ।
ਨੋਟ: ਤਾਜਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਸੋਧ ਜਾਂ ਜ਼ਰੂਰੀ ਸੂਚਨਾ ਦੀ ਜਾਣਾਕਾਰੀ ਲੈਣ ਲਈ ਕਿਰਪਾ ਕਰਕੇ ਕਾਲਜ ਦੀ ਵੈਬ ਸਾਇਟ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ।
ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ:
  1. ਕਾਲਜ ਦੀ ਵੈੱਬ ਸਾਇਟ www.gcnayanangal.com ''ਤੇ ਜਾਉ।
  2. APPLY ONLINE ਬਟਨ ਤੇ ਕਲਿਕ ਕਰੋ।
  3.  ਆਨ ਲਾਇਨ ਫਾਰਮ ਵਿੱਚ ਲਾਲ ਪੈੱਨ ਦੀ ਨਿਸ਼ਾਨੀ ਵਾਲੇ ਖਾਨੇ ਭਰਨੇ ਲਾਜ਼ਮੀ ਹਨ।
  4. ਆਪਣਾ ਨਾਂ, ਪਿਤਾ ਦਾ ਨਾਂ, ਮਾਤਾ ਦਾ ਨਾਂ, ਜਨਮ ਮਿਤੀ, ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਭਰਨ ਉਪਰੰਤ Submitਬਟਨ ਨੂੰ ਕਲਿੱਕ ਕਰੋ।
  5. ਰਜਿਸਟਰੇਸ਼ਨ ਦੀ ਪ੍ਰਕ੍ਰਿਆ ਸਫਲ ਹੋਣ ਤੋ ਬਾਅਦ ਲਾਗਇਨ ਆਈ.ਡੀ./ User Name ਅਤੇ Password ਤੁਹਾਨੂੰ ਆਨ-ਸਕਰੀਨ ਮਿਲ ਜਾਵੇਗਾ। ਇਸ ਨੂੰ ਨੋਟ ਕਰ ਲਵੋ। ਆਪਣਾ User Name ਅਤੇ Password ਤੁਸੀਂ ਸੁਰੱਖਿਅਤ ਅਤੇ ਗੁਪਤ ਰੱਖੋ। ਇਹ ਲਾਗਇਨ ਆਈ.ਡੀ. User Name ਅਤੇ Password ਦਾਖਲਾ ਫਾਰਮ ਭਰਨ ਦੀ ਅਗਲੇਰੀ ਪ੍ਰਕਿਰਿਆ ਅਤੇ ਭਵਿੱਖ ਵਿਚ ਵਰਤੋ ਲਈ ਅਤੀ ਜ਼ਰੂਰੀ ਹੈ।
  6. ਰਜਿਸਟਰੇਸ਼ਨ ਉਪਰੰਤ ਤੁਹਾਨੂੰ ਰਜਿਸਟਰੇਸ਼ਨ ਨੰਬਰ ਅਤੇ One Time Password(OTP) ਮੋਬਾਇਲ ਨੰਬਰ/ਈਮੇਲ ਤੇ SMS/e-Mail ਰਾਹੀਂ ਭੇਜਿਆ ਜਾਵੇਗਾ। ਇਸ ਦੀ ਤੁੁਹਾਡਾ ਮੋਬਾਇਲ ਨੰਬਰ/ਈਮੇਲ ਨੂੰ Verify ਕਰਨ ਲਈ ਜਰੂਰਤ ਹੈ।
  7. Mobile Number and/or E-Mail ID ਨੂੰ  Verify ਕਰਨ ਲਈ Verify ਬਟਨ ਤੇ ਕਲਿਕ ਕਰੋ। ਐੱਸ ਐਮ ਐੱਸ ਜਾਂ ਈ.ਮੇਲ ਤੇ ਤੁਹਾਨੂੰ ਪ੍ਰਾਪਤ ਹੋਇਆ One Time Password(OTP) ਭਰੋ ਅਤੇ Submit ਬਟਨ ਤੇ ਕਲਿਕ ਕਰੋ।
  8. ਜ਼ਰੂਰੀ ਜਾਣਕਾਰੀ ਜਿਵੇਂ ਕਿ ਕੈਟਾਗਿਰੀ, ਪਰਿਵਾਰ ਦੀ ਸਲਾਨਾ ਆਮਦਨ, ਆਦਿ ਭਰ ਕੇ ਦਾਖਲਾ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।
  9. ਆਪਣੀ 100kb ਸਾਇਜ ਤੱਕ ਦੀ ਫੋਟੋ ਅੱਪਲੋਡ ਕਰੋ।
  10. ਸਟੈੱਪ 3A 'ਤੇ Reserve ਕੈਟਾਗਿਰੀ/ਸਟੈੱਪ 3B 'ਤੇ Reserve Sub Category ਭਰੋ ਅਤੇ Save ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਵੀ ਰਾਖਵੀਂ ਕੈਟਾਗਿਰੀ ਦੀ ਸੀਟ ਤੇ ਦਾਖਲਾ ਨਹੀਂ ਲੈਣਾ ਚਾਹੁੰਦੇ ਤਾਂ ਸਟੈੱਪ 3A ਅਤੇ 3B  ਛੱਡ ਦਿਉ।
  11. ਸਟੈੱਪ 4 'ਤੇ ਪਿਛਲੇ ਸਾਰੇ ਪਾਸ ਕੀਤੇ ਇਮਤਿਹਾਨ ਭਰਨ ਲਈ Add Lower Exam Details ਬਟਨ ਤੇ ਕਲਿੱਕ ਕਰੋ।
  12. ਸਟੈੱਪ 5 'ਤੇ ਇਹਨਾਂ ਇਮਤਿਹਾਨਾਂ ਦੇ  ਵਿਸ਼ੇ ਭਰਨ ਲਈ  Add Subject details of Selected Exam ਬਟਨ ਤੇ ਕਲਿੱਕ ਕਰੋ।
  13. ਸਟੈੱਪ 6 'ਤੇ ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ ਉਸਦੀ ਚੋਣ ਕਰੋ।
  14. ਜੇਕਰ ਕੋਈ ਵਿਦਿਆਰਥੀ ਇੱਕ ਕਲਾਸ ਤੋ ਵੱਧ ਕਲਾਸਾਂ ਵਿਚ ਦਾਖਲਾ ਲੈਣ ਲਈ ਆਨਲਾਇਨ ਫਾਰਮ ਭਰਨਾ ਚਾਹੁੰਦਾ ਹੈ, ਤਾਂ ਉਹ ਪ੍ਰਾਪਤ ਹੋਈ ਉਹੀ Username ਅਤੇ Password  ਨਾਲ  Login ਕਰਕੇ Add Class ਬਟਨ ਤੇ ਕਲਿਕ ਕਰਕੇ ਆਨਲਾਇਨ ਦਾਖਲਾ ਫਾਰਮ ਭਰ ਸਕਦਾ ਹੈ।
  15. ਸਟੈੱਪ 7 'ਤੇ Add Subjects of Selected Class ਬਟਨ 'ਤੇ ਕਲਿਕ ਕਰਕੇ ਪੜਨ ਵਾਲੇ ਵਿਸ਼ਿਆਂ ਦੀ ਚੋਣ ਕਰੋ।
BA-I ਕਲਾਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਹਰ ਇਕ ਗਰੁੱਪ ਵਿੱਚੋਂ ਕੇਵਲ ਇਕ ਵਿਸ਼ਾ ਲੈ ਸਕਦੇ ਹਨ ਅਤੇ ਪ੍ਰੈਕਟੀਕਲ ਵਾਲੇ ਵਿਸ਼ੇ ਵੱਧ ਤੋਂ ਵੱਧ ਦੋ ਹੀ ਲਏ ਜਾ ਸਕਦੇ ਹਨ।
  • ਤੁਹਾਡੇ ਦੁਆਰਾ ਭਰੀ ਗਈ ਜਾਣਕਾਰੀ ਨੂੰ Save ਬਟਨ ਤੇ ਕਲਿੱਕ ਕਰਕੇ ਸੁਰੱਖਿਅਤ ਕਰੋ।
  • ਜੇਕਰ ਤੁਹਾਡੇ ਦੁਆਰਾ ਕੋਈ ਜਾਣਕਾਰੀ ਗਲਤ ਭਰੀ ਗਈ ਹੋਵੇ ਤਾਂ ਉਸਨੁੰ Edit ਬਟਨ ਤੇ ਕਲਿਕ ਕਰਕੇ ਠੀਕ ਕਰੋ। ਹੋਰ ਜਾਣਕਾਰੀ ਭਰਨ ਲਈ Add/Update ਬਟਨ ਨੂੰ ਕਲਿੱਕ ਕਰੋ।
  • ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਤੋ ਅਗਲੇ ਦਿਨ ਵਿਦਿਆਰਥੀ ਆਪਣਾ ਨਾਂ Applicants List ਸੂਚੀ ਵਿੱਚ ਚੈੱਕ ਕਰ ਸਕਦਾ ਹੈ। 
  • ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ ਵਿਦਿਆਰਥੀ ਅਪਲਾਈ ਕਰਨ ਤੋਂ 2 ਦਿਨ ਦੇ ਅੰਦਰ ਕਾਲਜ ਵਿਖੇ ਜਮਾਂ ਕਰਵਾਏਗਾ ।
  • ਜੇਕਰ ਵਿਦਿਆਰਥੀ ਦਾਖਲਾ ਲੈਣ ਦੇ ਯੋਗ ਪਾਇਆ ਜਾਂਦਾ ਹੈ ਤਾਂ ਕਾਊਂਸਲਿੰਗ ਸਬੰਧੀ ਜਾਣਕਾਰੀ ਐੱਸ ਐਮ ਐੱਸ ਰਾਹੀਂ ਦਿੱਤੀ ਜਾਵੇਗੀ।
ਕਾਊਂਸਲਿੰਗ/ਇੰਟਰਵਿਉ ਵਾਲੇ ਦਿਨ ਕਾਊਂਸਲਿੰਗ/ਇੰਟਰਵਿਉ ਦੀ ਦਿੱਤੀ ਗਈ ਮਿਤੀ ਅਤੇ ਸਮੇਂ ਵਿਦਿਆਰਥੀ ਨੂੰ
  • ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ
  • ਅਪਣੀ ਇੱਕ ਫੋਟੋ (ਬਿਨਾਂ ਤਸਦੀਕ ਕੀਤੇ),
  • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼(ਆਚਰਣ ਸਰਟੀਫਿਕੇਟ,ਪਿਛਲੀ ਪਾਸ ਕੀਤੀ ਪ੍ਰੀਖਿਆ ਤੇ ਜਨਮ ਤਾਰੀਖ ਦਰਸਾਉਂਦੀ ਬੋਰਡ ਦੇ ਪ੍ਰਮਾਣ ਪੱਤਰ, ਅਨੁਸੂਚਿਤ ਜਾਤੀ /ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ(ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵਧ ਪੁਰਾਣਾ ਨਹੀ ਹੋਣਾ ਚਾਹੀਦਾ।
  • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ  ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ  ਦਾ ਸਰਟੀਫਿਕੇਟ                               
  • ਰਿਹਾਇਸ਼ੀ ਪਤੇ ਦੇ ਸਬੂਤ ਲਈ ਰਾਸ਼ਨ ਕਾਰਡ, ਟੈਲੀਫੋਨ ਬਿਲ, ਬਿਜਲੀ ਬਿਲ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਜਾਂ ਆਧਾਰ ਕਾਰਡ ਵਿਚੋ ਕਿਸੇ ਇਕ ਦੀ ਕਾਪੀ 
  • ਪੇਂਡੂ ਇਲਾਕੇ ਦਾ ਸਰਟੀਫਿਕੇਟ, ਦਿੱਤੇ ਗਏ ਫਾਰਮੈਟ ਅਨੁਸਾਰ, ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਤੋਂ ਪੇਂਡੂ ਸਕੂਲ ਵਿਚ ਪੜ੍ਹੇ ਹੋ। ਪੇਂਡੂ ਇਲਾਕੇ ਦਾ ਸਰਟੀਫਿਕੇਟ ਵੈਬ ਸਾਇਟ ਤੇ ਦਿੱਤੇ ਫਾਰਮੈਟ ਅਨੁਸਾਰ ਬਣਿਆ ਹੋਵੇ।ਇਹ ਸਰਟੀਫਿਕੇਟ ਦਾ ਫਾਰਮਟ download ਕਰਨ ਲਈ ਇੱਥੇ ਕਲਿੱਕ ਕਰੋ
  • ਪੰਜਾਬ ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ/ਯੂਨੀਵਰਸਿਟੀਆਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਯੂਨੀਵਰਸਿਟੀ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ)
  • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ.ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਦਾਖਲਾ ਪਾਤਰਤਾ ਸਰਟੀਫਿਕੇਟ (ਇਲਿਜੀਬਿਲਟੀ ਸਰਟੀਫਿਕੇਟ) ਪੰਜਾਬੀ ਯੂਨੀਵਰਸਿਟੀ (ਰਜਿਸਟਰੇਸ਼ਨ ਸ਼ਾਖਾ) ਕੋਲੋਂ ਲੈਣਾ ਪਵੇਗਾ।
ਨਾਲ ਲੈ ਕੇ ਕਾਲਜ ਦਾਖਲਾ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ।
  • ਦਾਖਲਾ ਲੈਣ ਵਿੱਚ ਸਫਲ ਹੋਏ ਵਿਦਿਆਰਥੀ ਨੂੰ ਦਾਖਲਾ ਕਮੇਟੀ ਵੱਲੋਂ PUNJAB NATIONAL BANK  ਦੀ ਕੋਰ ਸ਼ਾਖਾ ਵਿੱਚ ਆਪਣੀ ਫੀਸ ਜਮ੍ਹਾਂ ਕਰਵਾਉਣ ਲਈ ਇੱਕ ਚਲਾਨ ਦਿੱਤਾ ਜਾਵੇਗਾ।
  • ਵਿਦਿਆਰਥੀ ਅਗਲੇ ਕੰਮਕਾਜੀ ਦਿਨ ਨੂੰ ਅਪਣੇ ਘਰ ਦੇ ਨੇੜੇ PUNJAB NATIONAL BANK ਦੀ ਕਿਸੇ ਵੀ ਸ਼ਾਖਾ ਵਿੱਚ ਆਪਣੀ ਫੀਸ ਜਮ੍ਹਾਂ ਕਰਵਾਉਣਗੇ।
  • ਜਿਹੜੇ ਵਿਦਿਆਰਥੀ ਫੀਸ ਜਮ੍ਹਾਂ ਨਹੀਂ ਕਰਵਾਉਣਗੇ ਉਨ੍ਹਾਂ ਦਾ ਦਾਖਲਾ ਰੱਦ ਹੋ ਜਾਵੇਗਾ। ਅਜਿਹੀ ਸੂਰਤ ਵਿਚ ਖਾਲੀ ਹੋਈ ਸੀਟ ਨੂੰ ਭਰਨ ਲਈ Applicants ਲਿਸਟ ਵਿੱਚ merit ਵਿੱਚ  ਆਉਂਦੇ ਅਗਲੇ  ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ।
  • ਫੀਸ ਜਮ੍ਹਾ ਕਰਵਾਉਣ ਉਪਰੰਤ ਵਿਦਿਆਰਥੀ ਨੂੰ ਕਾਲਜ ਵੱਲੋਂ ਰੋਲ ਨੰਬਰ ਜਾਰੀ ਕੀਤਾ ਜਾਵੇਗਾ, ਜਿਸਦੀ ਸੂਚਨਾ SMS ਰਾਹੀਂ ਦੇ ਦਿੱਤੀ ਜਾਵੇਗੀ।

Student Portal: Admissions and Fee Payments

All new and old students may login/apply to avail student centric services.